ਵਿਜੀਲੈਂਸ ਨੇ ਐਸਐਚਓ ਰੁਪਿੰਦਰਪਾਲ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

Rajneet Kaur
1 Min Read

ਫਿਰੋਜ਼ਪੁਰ : ਵਿਜੀਲੈਂਸ ਬਿਊਰੋ ਪੰਜਾਬ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੇ ਮੁਖੀ ਰੁਪਿੰਦਰਪਾਲ ਸਿੰਘ ਨੂੰ ਰਿਸ਼ਵਤਖੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ।ਮਿਲੀ ਜਾਣਕਾਰੀ ਮੁਤਾਬਕ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉਤੇ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਟੀਮ ਨੇ ਐਸ.ਐਚ.ਓ ਰੁਪਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀ SHO ਨੇ ਥਾਣੇ ਵਿਚ ਦਰਜ ਇਕ ਮਾਮਲੇ ਵਿਚ ਸ਼ਿਕਾਇਤਕਰਤਾ ਦੀ ਮਦਦ ਕਰਨ ਦੇ ਬਦਲੇ 70,000 ਰੁਪਏ ਵਸੂਲੇ ਤੇ ਫਿਰ 80,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।  ਵਿਜੀਲੈਂਸ ਅਧਿਕਾਰੀ ਮੁਾਤਬਕ ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਪਿੰਡ ਕਾਸੂ ਬੇਗੂ ਜ਼ਿਲ੍ਹਾ ਫਿਰੋਜ਼ਪੁਰ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਥਾਣਾ ਕੁਲਗੜੀ ਦੇ ਐੱਸਐੱਓਚ ਰੁਪਿੰਦਰਪਾਲ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਵਿਚ ਪਾਇਆ ਗਿਆ ਕਿ ਪਿੰਡ ਕਾਸੂਬੇਗੂ ਵਾਸੀ ਮੇਜਰ ਸਿੰਘ ਤੇ ਗਗਨਦੀਪ ਦੇ ਬੇਟੇ ਖਿਲਾਫ ਥਾਣਾ ਕੁਲਗੜੀ ਵਿਚ ਇਕ ਮਾਮਲਾ ਦਰਜ ਹਨ। ਉਸ ਮਾਮਲੇ ਦੀ ਜਾਂਚ ਐੱਸਐੱਓਚ ਰੁਪਿੰਦਰ ਪਾਲ ਸਿੰਘ ਕਰ ਰਿਹਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment