ਮੁੱਲਾਂਪੁਰ ਦਾਖਾਂ : ਇੰਨੀ ਦਿਨੀਂ ਪੰਜਾਬ ਅੰਦਰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨਾਲ ਸਿਆਸਤ ਗਰਮਾਈ ਹੋਈ ਹੈ ਉੱਥੇ ਅੱਜ ਮੁੱਲਾਂਪੁਰ ਦਾਖਾਂ ਵਿਖੇ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦੀ ਹਿਮਾਇਤ ‘ਚ ਰੋਡ ਸ਼ੋਅ ਲਈ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੱਡਾ ਹਾਦਸਾ ਵਾਪਰ ਗਿਆ।
ਇਸ ਰੋਡ ਸ਼ੋਅ ਦੌਰਾਨ ਬੱਸ ‘ਚ ਸਵਾਰ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਹੀ ਉਤਰ ਗਈ।
ਜਾਣਕਾਰੀ ਮੁਤਾਬਿਕ ਹੋਇਆ ਇੰਝ ਕਿ ਸੰਦੀਪ ਸੰਧੂ ਦੀ ਇਸ ਰੈਲੀ ਦੌਰਾਨ ਪ੍ਰਚਾਰ ਲਈ ਝੰਡੀਆਂ ਲਗਾਈਆਂ ਗਈਆਂ ਸਨ ਅਤੇ ਇਨ੍ਹਾਂ ਝੰਡੀਆਂ ਵਿੱਚ ਫਸ ਕੇ ਉਨ੍ਹਾਂ ਦੀ ਪੱਗ ਉਤਰ ਗਈ ਪਰ ਗਨੀਮਤ ਇਹ ਰਹੀ ਕਿ ਉਨ੍ਹਾਂ ਦੇ ਸਾਥੀ ਆਗੂਆਂ ਨੇ ਸਥਿਤੀ ਨੂੰ ਤੁਰੰਤ ਸੰਭਾਲ ਲਿਆ।
ਪਤਾ ਇਹ ਵੀ ਲੱਗਾ ਹੈ ਕਿ ਇਸ ਰੋਡ ਸ਼ੋਅ ਲਈ ਕੈਪਟਨ ਅਮਰਿੰਦਰ ਸਿੰਘ ਲਈ ਇੱਕ ਸਪੈਸ਼ਲ ਬੱਸ ਤਿਆਰ ਕੀਤੀ ਗਈ ਸੀ। ਇਸ ਦੌਰਾਨ ਜਿਉਂ ਹੀ ਉਹ ਪਿੰਡ ਬਸਿਆ ਵਿੱਚ ਰੋਡ ਸ਼ੋਅ ਕੱਢਣ ਪਹੁੰਚੇ ਤਾਂ ਅਚਾਨਕ ਇੱਕ ਰੱਸੀ ਵਿੱਚ ਉਲਝਕੇ ਉਨ੍ਹਾਂ ਦੀ ਪੱਗ ਉਤਰ ਗਈ।