ਰਾਮ ਨੌਮੀ ‘ਤੇ ਦੋ ਦਿਨ ਦੀ ਛੁੱਟੀ! ਮੁੱਖ ਮੰਤਰੀ ਨੇ ਕੀਤਾ ਐਲਾਨ

Global Team
3 Min Read

ਉੱਤਰ ਪ੍ਰਦੇਸ਼: ਰਾਮਨੌਮੀ ਦੀ ਛੁੱਟੀ ਨੂੰ ਲੈ ਕੇ ਯੋਗੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ 26 ਮਾਰਚ ਦੇ ਨਾਲ-ਨਾਲ 27 ਮਾਰਚ ਨੂੰ ਵੀ ਛੁੱਟੀ ਰਹੇਗੀ। ਯੋਗੀ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਅਤੇ ਆਸਥਾ ਦੇ ਮੱਦੇਨਜ਼ਰ ‘ਚ 27 ਮਾਰਚ ਦੀ ਵੀ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਹੁਣ ਰਾਮਨੌਮੀ ਦੇ ਮੌਕੇ ‘ਤੇ ਲਗਾਤਾਰ ਦੋ ਦਿਨ ਸਾਰੇ ਸਰਕਾਰੀ ਦਫ਼ਤਰ ਅਤੇ ਸਕੂਲ ਬੰਦ ਰਹਿਣਗੇ।

ਦਰਅਸਲ, ਰਾਮਨੌਮੀ ਦੇ ਮੌਕੇ ‘ਤੇ ਆਉਣ ਵਾਲੀ 27 ਮਾਰਚ ਨੂੰ ਜਨਤਕ ਛੁੱਟੀ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ। ਉੱਤਰ ਪ੍ਰਦੇਸ਼ ਸਕੱਤਰੇਤ ਕੰਪਿਊਟਰ ਸਹਾਇਕ ਅਤੇ ਸਹਾਇਕ ਸਮੀਖਿਆ ਅਧਿਕਾਰੀ ਸੰਘ ਦੇ ਸਾਬਕਾ ਪ੍ਰਧਾਨ ਸੌਰਭ ਸਿੰਘ ਅਤੇ ਉਪ-ਪ੍ਰਧਾਨ ਸੰਜੀਵ ਕੁਮਾਰ ਸਿਨਹਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਹਾਨੌਮੀ ‘ਤੇ ਛੁੱਟੀ ਦਾ ਐਲਾਨ ਕਰਨ ਦੀ ਬੇਨਤੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਨਵਰਾਤਰੇ ਹਿੰਦੂ ਧਰਮ ਦਾ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਉਹਨਾਂ ਅਨੁਸਾਰ ਪ੍ਰਦੇਸ਼ ਦੇ ਸਰਕਾਰੀ ਦਫ਼ਤਰਾਂ ਵਿੱਚ ਮਹਾਨੌਮੀ ਦੇ ਮੌਕੇ ‘ਤੇ 26 ਮਾਰਚ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਪਰ ਵੱਖ-ਵੱਖ ਪ੍ਰਮਾਣਿਕ ਪੰਚਾਂਗਾਂ ਅਤੇ ਧਾਰਮਿਕ ਗਣਨਾਵਾਂ ਦੇ ਅਨੁਸਾਰ ਮਹਾਨੌਮੀ 27 ਮਾਰਚ ਨੂੰ ਮਨਾਉਣੀ ਤੈਅ ਹੋਈ।

ਯੋਗੀ ਸਰਕਾਰ ਨੇ ਸ਼ਰਧਾਲੂਆਂ ਦੀ ਸਹੂਲਤ ਨੂੰ ਪਹਿਲ ਦਿੰਦੇ ਹੋਏ 26 ਦੇ ਨਾਲ-ਨਾਲ ਹੁਣ 27 ਮਾਰਚ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਯੋਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਲੋਕਾਂ ਦੀ ਆਸਥਾ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਦੱਸ ਦੇਈਏ ਕਿ ਹਿੰਦੂ ਪੰਚਾਂਗ ਅਨੁਸਾਰ ਇਸ ਵਾਰ ਰਾਮਨੌਮੀ ਦੀ ਤਰੀਕ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਸੀ। ਰਾਮਨੌਮੀ ਦਾ ਪਵਿੱਤਰ ਤਿਉਹਾਰ ਇਸ ਸਾਲ 26 ਮਾਰਚ ਨੂੰ ਮਨਾਇਆ ਜਾਵੇਗਾ ਜਾਂ 27 ਮਾਰਚ ਨੂੰ, ਇਸ ਨੂੰ ਲੈ ਕੇ ਜੋਤਿਸ਼ਾਚਾਰੀਆਂ ਦੇ ਵੱਖ-ਵੱਖ ਮਤ ਹਨ। ਕਈ ਜੋਤਿਸ਼ਾਚਾਰੀਆਂ ਦਾ ਕਹਿਣਾ ਹੈ ਕਿ ਰਾਮਨੌਮੀ 26 ਨੂੰ ਹੈ, ਜਦਕਿ ਕਈ ਪੰਡਿਤਾਂ ਦਾ ਕਹਿਣਾ ਹੈ ਕਿ ਇਹ 27 ਨੂੰ ਮਨਾਈ ਜਾਵੇਗੀ। ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਸਰਕਾਰ ਨੇ 26 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਸੀ, ਪਰ ਜਦੋਂ ਭੰਬਲਭੂਸੇ ਵਾਲੀ ਸਥਿਤੀ ਬਣੀ ਤਾਂ 27 ਤਰੀਕ ਨੂੰ ਵੀ ਛੁੱਟੀ ਦੀ ਮੰਗ ਉੱਠਣ ਲੱਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment