ਲੇਹ ‘ਚ ਫਟਿਆ ਬੱਦਲ, ਹੜ੍ਹ ਕਾਰਨ ਮੁੱਖ ਬਾਜ਼ਾਰ ‘ਚ ਹੋਇਆ ਭਾਰੀ ਨੁਕਸਾਨ

Rajneet Kaur
2 Min Read

ਨਿਊਜ਼ ਡੈਸਕ: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਦੇ ਮੁੱਖ ਬਾਜ਼ਾਰ ਵਿੱਚ ਰਾਤ ਸਮੇਂ ਆਏ ਹੜ੍ਹਾਂ ਨੇ ਦੁਕਾਨਾਂ ਅਤੇ ਹੋਰ ਰਿਹਾਇਸ਼ੀ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੇਨ ਬਾਜ਼ਾਰ ਤੋਂ ਇੱਕ ਕਿਲੋਮੀਟਰ ਦੂਰ ਹੋਰਜੀ ਪਿੰਡ ਬੱਦਲ ਫਟਣ ਨਾਲ ਸਭ ਕੁਝ ਠੱਪ ਹੋ ਗਿਆ ਹੈ। ਇਲਾਕਿਆਂ ‘ਚ ਪਾਣੀ ਅਤੇ ਚਿਕੜ ਭਰ ਗਿਆ ਹੈ।ਜਿਸ ਕਾਰਨ ਲੋਕ ਰਾਤ ਨੂੰ ਘਰ-ਬਾਰ ਛੱਡ ਕੇ ਸੜਕਾਂ ‘ਤੇ ਆਉਣ ਲਈ ਮਜਬੂਰ ਹੋ ਗਏ। ਇਲਾਕੇ ਦੇ ਰਿਹਾਇਸ਼ੀ ਘਰਾਂ ਤੋਂ ਇਲਾਵਾ ਮਸ਼ਹੂਰ ਲੇਹ ਬਾਜ਼ਾਰ ਦੀਆਂ ਕਈ ਦੁਕਾਨਾਂ ਚਿੱਕੜ ਅਤੇ ਹੜ੍ਹ ਦੇ ਪਾਣੀ ਨਾਲ ਡੁੱਬ ਗਈਆਂ ਹਨ ਪਰ ਖੁਸ਼ਕਿਸਮਤੀ ਨਾਲ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਮੌਸਮ ਵਿਭਾਗ ਨੇ ਅੱਜ ਲੱਦਾਖ ਖੇਤਰ ਅਤੇ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਵਿਨਾਸ਼ਕਾਰੀ ਹੜ੍ਹਾਂ ਨੇ ਸ਼ਕਤੀ-ਵਾਰੀਲਾ-ਅਘਮ ਸੜਕ ਨੂੰ ਕਈ ਥਾਵਾਂ ‘ਤੇ ਭਾਰੀ ਨੁਕਸਾਨ ਪਹੁੰਚਾਇਆ ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਹਿਮਾਂਕ ਦੀ ਟੀਮ ਨੇ ਅੱਜ ਤੁਰੰਤ ਸੜਕ ਦੇ ਰੱਖ-ਰਖਾਅ ਅਤੇ ਬਹਾਲੀ ਦਾ ਕੰਮ ਸ਼ੁਰੂ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਟੀਮ ਸੜਕ ਨੂੰ ਤੇਜ਼ੀ ਨਾਲ ਬਹਾਲ ਕਰਨ ਅਤੇ ਸਾਰਿਆਂ ਲਈ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਯਾਤਰੀਆਂ ਨੂੰ ਫਿਲਹਾਲ ਇਸ ਸੜਕ ‘ਤੇ ਸਫਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਬਾਰਕੋਟ ਦੇ ਗਗਨਾਨੀ ਇਲਾਕੇ ਵਿੱਚ ਬੱਦਲ ਫਟਣ ਕਾਰਨ ਪੂਰਾ ਇਲਾਕਾ ਜਲ-ਥਲ ਹੋ ਗਿਆ ਹੈ। ਬੱਦਲ ਫਟਣ ਕਾਰਨ ਕਈ ਹੋਟਲ, ਮਕਾਨ ਅਤੇ ਵਾਹਨ ਨੁਕਸਾਨੇ ਗਏ ਹਨ। ਬੱਦਲ ਫਟਣ ਕਾਰਨ ਗਗਨਾਨੀ ਦੇ ਸਕੂਲ ਵਿੱਚ ਪਾਣੀ ਭਰ ਗਿਆ। SDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬੱਚਿਆਂ ਨੂੰ ਸਕੂਲ ‘ਚੋਂ ਬਾਹਰ ਕੱਢਿਆ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਯਮੁਨੋਤਰੀ ਰਾਸ਼ਟਰੀ ਰਾਜਮਾਰਗ ਨੂੰ ਕਈ ਥਾਵਾਂ ‘ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਯਮੁਨੋਤਰੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment