ਪੌਣਪਾਣੀ ‘ਚ ਆ ਰਹੀ ਤਬਦੀਲੀ ਨੂੰ ਲੈ ਕੇ ਭਾਰਤ ਜੇਕਰ ਅੱਜ ਵੀ ਜਾਗਰੁਕ ਨਹੀਂ ਹੋਇਆ ਤਾਂ ਆਉਣ ਵਾਲਾ ਸਮਾਂ ਮਹਿੰਗਾ ਸਾਬਤ ਹੋ ਸਕਦਾ ਹੈ। ਭਾਰਤ 2050 ਤੱਕ ਫਲ-ਸਬਜ਼ੀਆਂ ਤੋਂ ਇਲਾਵਾ ਦੁੱਧ ਲਈ ਵੀ ਤਰਸ ਜਾਵੇਗਾ। ਇਹ ਗੱਲ ਵਾਤਾਵਰਣ, ਜੰਗਲ ਅਤੇ ਪੌਣਪਾਣੀ ਤਬਦੀਲੀ ਮੰਤਰਾਲੇ ਦੀ ਰਿਪੋਰਟ ‘ਚ ਸਾਹਮਣੇ ਆਈ ਹੈ। ਇਸ ਨੂੰ ਬੀਜੇਪੀ ਸੰਸਦ ਮੁਰਲੀ ਮਨੋਹਰ ਜੋਸ਼ੀ ਦੀ ਪ੍ਰਧਾਨਤਾ ਵਾਲੀ ਕਮੇਟੀ ਨੇ ਸੰਸਦ ਵਿੱਚ ਪੇਸ਼ ਕੀਤਾ ਹੈ।
ਰਿਪੋਰਟ ਚ ਸਾਫ–ਸਾਫ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਹੁਣ ਨਹੀਂ ਸੰਭਲੇ ਤਾਂ 2050 ਤੋਂ ਬਾਅਦ ਦੁੱਧ, ਕਣਕ, ਚੌਲ ਲਈ ਭਾਰਤ ਦੇ ਲੋਕਾਂ ਨੂੰ ਤਰਸਣਾ ਪਵੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੌਣਪਾਣੀ ਚ ਫੇਰਬਦਲ ਦਾ ਸਿੱਧਾ ਅਸਰ ਫਸਲਾਂ ਤੇ ਦਿਖਾਈ ਦੇਵੇਗਾ।
ਸਾਲ 2020 ਤੱਕ ਚੌਲ ਦੇ ਉਤਪਾਦਨ ਚ 4 ਤੋਂ 6 ਫ਼ੀਸਦ, ਆਲੂ 11, ਮੱਕੀ 18, ਸਰ੍ਹੋਂ ‘ਚ 2 ਫੀਸਦ ਦੀ ਕਮੀ ਆ ਸਕਦੀ ਹੈ। ਦੂਜੇ ਪਾਸੇ ਸਭ ਤੋਂ ਮਾੜਾ ਅਸਰ ਕਣਕ ਦੀ ਪੈਦਾਵਾਰ ਚ ਹੋਵੇਗਾ। ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ 60 ਲੱਖ ਟਨ ਤੱਕ ਡਿੱਗ ਸਕਦੀ ਹੈ।
- Advertisement -
ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁੱਧ ਦੇ ਉਤਪਾਦਨ ਚ 1.6 ਮੀਟ੍ਰਿਕ ਟਨ ਦੀ ਘਾਟ ਆ ਸਕਦੀ ਹੈ। ਇਸ ਤੋਂ ਇਲਾਵਾ ਚੌਲ ਸਮੇਤ ਕਈ ਫਸਲਾਂ ਦੇ ਉਤਪਾਦਨ ‘ਚ ਘਾਟ ਅਤੇ ਕਿਸਾਨਾਂ ਦੀ ਰੋਜ਼ੀ ਰੋਟੀ ਤੇ ਇਸਦਾ ਵੱਡਾ ਅਸਰ ਦਿਖਾਈ ਦੇਵੇਗਾ।
ਇਨ੍ਹਾਂ ਰਾਜਾਂ ‘ਚ ਗਿਰੇਗਾ ਦੁੱਧ ਦਾ ਉਤਪਾਦਨ
ਰਿਪੋਰਟ ਮੁਤਾਬਕ ਦੁੱਧ ਦਾ ਉਤਪਾਦਨ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਤੇ ਪੱਛਮੀ ਬੰਗਾਲ ਚ ਦੇਖਣ ਨੂੰ ਮਿਲੇਗਾ। ਹੋਰ ਤਾਂ ਹੋਰ ਗਲੋਬਲ ਵਾਰਮਿੰਗ ਕਾਰਨ ਇਨ੍ਹਾਂ ਸੂਬਿਆਂ ‘ਚ ਗਰਮੀ ਤੇਜ਼ੀ ਨਾਲ ਵਧੇਗੀ ਤੇ ਇਸ ਨਾਲ ਪਾਣੀ ਦੀ ਸਖਤ ਕਮੀ ਹੋਵੇਗੀ। ਇਸਦਾ ਸਿੱਧਾ ਅਸਰ ਪਸ਼ੂ ਪਾਲਣ ਤੇ ਉਨ੍ਹਾਂ ਦੀ ਪੈਦਾਵਾਰ ‘ਤੇ ਪਵੇਗਾ।
ਸੁੱਕ ਜਾਣਗੇ ਸੇਬ ਦੇ ਬਾਗ
ਰਿਪੋਰਟ ਮੁਤਾਬਕ ਸੇਬ ਦੀ ਖੇਤੀ ਸਮੁੰਦਰੀ ਕੰਢੇ ਤੋਂ 2500 ਫੁੱਟ ਦੀ ਉਚਾਈ ਤੇ ਕਰਨੀ ਹੋਵੇਗੀ। ਹਾਲੇ 1230 ਮੀਟਰ ਦੀ ਉਚਾਈ ਤੇ ਹੁੰਦੀ ਹੈ। ਆਉਣ ਵਾਲੇ ਸਮੇਂ ‘ਚ ਇੱਥੇ ਗਰਮੀ ਵਧਣ ਕਾਰਨ ਸੇਬ ਦੇ ਬਗੀਚੇ ਸੁੱਕ ਜਾਣਗੇ ਤੇ ਖੇਤੀ ਵਾਲੀਆਂ ਥਾਵਾਂ ਤੇ ਬਦਲਣੇ ਪੈਣਗੇ।
ਕਪਾਹ ਦੀ ਪੈਦਾਵਾਰ
ਉੱਤਰੀ ਭਾਰਤ ਚ ਪੌਣਪਾਣੀ ਚ ਬਦਲਾਅ ਕਾਰਨ ਕਪਾਹ ਦੀ ਪੈਦਾਵਾਰ ਘਟੇਗੀ ਤੇ ਮੱਧ ਤੇ ਦੱਖਣੀ ਭਾਰਤ ਚ ਵੱਧਣ ਦੀ ਸੰਭਾਵਨਾ ਹੈ। ਕੇਰਲ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਅੰਡੋਮਾਨ ਨਿਕੋਬਾਰ ਤੇ ਲਕਸ਼ਦੀਪ ਚ ਨਾਰੀਅਲ ਦੇ ਉਤਪਾਦਨ ਚ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।