ਸੁਰਜੇਵਾਲਾ ਦਾ ਪੰਜਾਬ ਚੋਣਾਂ ਚ ਕਾਂਗਰਸ ਦੇ ਚਿਹਰੇ ਤੇ ਆਇਆ ਬਿਆਨ

TeamGlobalPunjab
3 Min Read

ਚੰਡੀਗੜ੍ਹ  – ਹਰਿਆਣਾ ਦੇ ਸਾਬਕਾ ਮੰਤਰੀ ਰਹਿ ਚੁੱਕੇ  ਅਤੇ ਸੀਨੀਅਰ ਕਾਂਗਰਸ ਆਗੂ  ਰਣਦੀਪ ਸੁਰਜੇਵਾਲਾ  ਨੇ ਆਪਣੀ ਫੇਸਬੁੱਕ ਪੋਸਟ  ਤੇ ਇਕ ਵੀਡੀਓ ਕਾਨਫ਼ਰੰਸ  ਰਾਹੀਂ  ਇਕ ਪੱਤਰਕਾਰ  ਵੱਲੋਂ ਚੋਣਾਂ ਚ ਕਾਂਗਰਸ ਪਾਰਟੀ ਦੇ ਚਿਹਰੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਚ ਮੌਜੂਦਾ ਸਰਕਾਰ ਕਾਂਗਰਸ ਦੀ ਹੈ ਤੇ ਕਾਂਗਰਸ ਪਾਰਟੀ ਦੀ ਪਾਲਿਸੀ ਮੁਤਾਬਕ  ਇਸ ਸਥਿਤੀ ਵਿੱਚ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ  ਤੇ ਉਹ ਚੋਣਾਂ ਵਿੱਚ ਚਿਹਰਾ ਹੋਣਗੇ  , ਨਵਜੋਤ ਸਿੰਘ ਸਿੱਧੂ  ਸੰਗਠਨ ਦੇ ਪ੍ਰਧਾਨ ਹਨ  ਇਸ ਕਰਕੇ ਉਹ ਵੀ ਚਿਹਰਾ ਹੋਣਗੇ  ਤੇ ਸੁਨੀਲ ਜਾਖੜ  ਕੰਪੇਨ ਕਮੇਟੀ ਦੇ ਚੇਅਰਪਰਸਨ ਹਨ । ਇਸ ਤਰ੍ਹਾਂ  ਇਹ ਤਿੰਨੋਂ ਲੀਡਰ  111 ਇਹ ਆਂਕੜਾ  ਬਣ ਕੇ  ਹਜ਼ਾਰਾਂ ਲੱਖਾਂ ਕਾਂਗਰਸੀ ਵਰਕਰਾਂ  ਨੂੰ ਨਾਲ ਲੈ ਕੇ  ਚੋਣਾਂ ਵਿੱਚ ਉਤਰੇਗੀ  ਤੇ ਜਿੱਤੇਗੀ  ।

ਸੁਰਜੇਵਾਲਾ ਨੇ ਕਿਹਾ  ਉੱਤਰ ਪ੍ਰਦੇਸ਼ ਵਿਚ  ਕਾਂਗਰਸ ਦੇ ਬਿਨਾਂ ਸਰਕਾਰ ਨਹੀਂ ਬਣ ਸਕਦੀ  ਪਰ ਪੰਜਾਬ ਦੇ ਨਾਲ ਨਾਲ  ਬਾਕੀ ਤਿੰਨੋਂ ਸੂਬਿਆਂ ਗੋਵਾ , ਮਣੀਪੁਰ   ਤੇ ਉਤਰਾਖੰਡ ‘ਚ ਕਾਂਗਰਸ ਆਪਣੇ ਬਲਬੂਤੇ ਤੇ ਸਰਕਾਰ ਬਣਾਵੇਗੀ । ਪੰਜਾਬ ਫੇਰੀ ਦੌਰਾਨ  ਪ੍ਰਧਾਨਮੰਤਰੀ ਦੀ ਸੁਰੱਖਿਆ ਚ ਹੋਈ ਕੋਤਾਹੀ  ਨੂੰ ਲੈ ਕੇ ਉਠੇ ਸਵਾਲਾਂ  ਦੇ ਜਵਾਬ ‘ਚ ਸੁਰਜੇਵਾਲਾ ਨੇ ਕਿਹਾ ਕਿ  ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ  ਕਿ ਪ੍ਰਧਾਨਮੰਤਰੀ ਅੰਨਦਾਤਾ ਤੋਂ ਐਨਾ ਡਰਦੇ ਕਿਉਂ ਹਨ । ਉਨ੍ਹਾਂ ਨੇ ਅੱਗੇ ਇਹ ਵੀ ਸਵਾਲ ਚੁੱਕਿਆ ਕਿ ਪ੍ਰਧਾਨਮੰਤਰੀ ਨੂੰ  ਤਿੰਨ ਕਰੋੜ ਪੰਜਾਬੀਆਂ ਤੋਂ ਕੀ ਖਤਰਾ ਹੋ ਸਕਦਾ ਹੈ ।
ਸੁਰਜੇਵਾਲਾ ਨੇ ਕਿਹਾ ਕਿ  ਕਿਸਾਨਾਂ  ਤੇ ਨੌਜਵਾਨਾਂ ਕੋਲ  ਇਹ ਇਕ ਵਧੀਆ ਮੌਕਾ ਹੈ ਕਿ ਉਹ ਇਨ੍ਹਾਂ ਚੋਣਾਂ ਚ ਭਾਜਪਾ ਨੂੰ  ਸੱਤਾ ਤੋਂ ਦੂਰ ਹੀ ਰੱਖਣ । ਉਨ੍ਹਾਂ ਨੇ ਖਾਸ ਕਰਕੇ  ਲਖੀਮਪੁਰ ਚ ਹੋਈ ਘਟਨਾ ਦਾ  ਵੀ ਜ਼ਿਕਰ ਕੀਤਾ ।
ਸੁਰਜੇਵਾਲਾ ਨੇ ਕਿਹਾ ਕਿ ਪੈਟਰੋਲ  ,ਰਸੋਈ ਗੈਸ  , ਡੀਜ਼ਲ  , ਦਾਲਾਂ  ਤੇ ਕਈ ਜ਼ਰੂਰੀ ਵਸਤਾਂ  ਦੀਆ ਕੀਮਤਾਂ  ਬਹੁਤ ਜ਼ਿਆਦਾ ਵਧੀਆ ਹਨ  ਜਿਸ ਦੇ ਨਾਲ  ਲੋਕਾਂ ਦਾ ਮਹਿੰਗਾਈ ਦਾ ਲੱਕ ਭੱਜਾ ਹੈ । ਉਨ੍ਹਾਂ ਨੇ ਕਿਹਾ  ਕਿ ਪੰਜ ਸੂਬਿਆਂ  ਚ ਹੋਣ ਵਾਲੀਆਂ ਚੋਣਾਂ , ਮਹਿੰਗਾਈ  ਦੀ ਮਾਰ ਹੇਠ ਆਏ  ਲੋਕਾਂ ਦੇ ਲਈ ਇਕ ਵਧੀਆ ਮੌਕਾ ਹੈ ਕੀ ਉਹ ਭਾਜਪਾ ਨੂੰ ਹਰਾਉਣ ਤੇ ਇਸੇ ਨਾਲ ਮਹਿੰਗਾਈ ਨੂੰ ਵੀ ਹਰਾਉਣ । ਸੁਰਜੇਵਾਲਾ ਨੇ ਕਿਹਾ ਕਿ ਦਲਿਤ ਤੇ ਪਿਛੜੇ ਵਰਗ ਦੇ ਲੋਕਾਂ ਲਈ ਵੀ ਭਾਰਤੀ ਜਨਤਾ ਪਾਰਟੀ ਨੇ ਅੱਤਿਆਚਾਰਾਂ  ਤੋ ਇਲਾਵਾ ਹੋਰ ਕੁਝ ਖਾਸ ਨਹੀਂ ਕੀਤਾ ।

Share this Article
Leave a comment