ਗੋਲਗੱਪੇ ਖਾਣ ਗਈਆਂ ਦੋ ਸੇਹਲੀਆਂ ਵਿਚ ਝੜਪ ,ਇੱਕ ਦੀ ਹੋਈ ਮੌਤ , ਜਾਣੋ ਪੂਰਾ ਮਾਮਲਾ

navdeep kaur
3 Min Read

ਦਿੱਲੀ :ਅਕਸਰ ਹੀ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਗੋਲਗੱਪੇ ਖਾਣਾ ਵਧੇਰੇ ਪਸੰਦ ਕਰਦੇ ਹਨ। ਮਾਮਲਾ ਦੋ ਸੇਹਲੀਆਂ ਦਾ ਹੈ। ਦੋਵੇਂ ਇਕੱਠੀਆਂ ਗੋਲਗੱਪੇ ਖਾਣ ਜਾਂਦੀਆਂ ਹਨ ਤਾਂ ਇਕ ਸਹੇਲੀ ਵੱਲੋਂ ਗੋਲਗੱਪੇ ਖਾਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਦੂਜੀ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਆਓ ਜਾਣਦੇ ਹਾਂ ਕੀ ਸੀ ਪੂਰਾ ਮਸਲਾ :
ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਜੀਟੀਬੀ ਇਨਕਲੇਵ ਇਲਾਕੇ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਹਰ ਕੋਈ ਇਸ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਲਗੱਪੇ ਖਾਨ ਤੋਂ ਇਨਕਾਰ ਕਰਨ ਤੇ ਇੱਕ ਬਜ਼ੁਰਗ ਔਰਤ ਨੂੰ ਉਸ ਦੀ ਸਹੇਲੀ ਜੋ ਕਿ ਉਸ ਦੇ ਗਵਾਂਢ ਵਿਚ ਰਹਿੰਦੀ ਸੀ ਵਲੋਂ ਧੱਕਾ ਦੇ ਦਿੱਤਾ ਗਿਆ।
ਜਦੋਂ ਬਜ਼ੁਰਗ ਮਹਿਲਾ ਨੇ ਗੋਲਗੱਪੇ ਖਾਣ ਤੋਂ ਮਨਾਂ ਕੀਤਾ ਤਾਂ ਗਵਾਂਢਣ ਨੂੰ ਗੁੱਸਾ ਆ ਗਿਆ ਜਿਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋ ਗਈ। ਫਿਰ ਗਵਾਂਢਣ ਨੇ ਸ਼ਕੁੰਤਲਾ ਦੇਵੀ (68) ਨੂੰ ਧੱਕਾ ਮਾਰਿਆ ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੀ ਮੋਤ ਹੋ ਗਈ।
ਅਮਰ ਉਜਾਲਾ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਸ਼ਕੁੰਤਲਾ ਦੇਵੀ ਦੀ ਨੂੰਹ ਨੇ ਚਾਰ ਮੁਲਜ਼ਮ ਔਰਤਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।ਜਿਸ ਤੋਂ ਬਾਅਦ ਨੂੰਹ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਚਾਰਾਂ ਔਰਤਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਗੋਲ-ਗੱਪਾ ਖਾਣ ਤੋਂ ਇਨਕਾਰ ਕਰਨ ‘ਤੇ ਹੋ ਗਈ ਬਹਿਸ, ਫਿਰ ਹੱਥੋਪਾਈ
ਜ਼ਿਕਰਯੋਗ ਹੈ ਕਿ ਨੂੰਹ ਦਾ ਦੋਸ਼ ਹੈ ਕਿ ਉਸ ਦੀ ਸੱਸ ਦਰਵਾਜ਼ੇ ਕੋਲ ਖੜ੍ਹੀ ਸੀ। ਗੁਆਂਢ ਵਿੱਚ ਰਹਿਣ ਵਾਲੀ ਸ਼ੀਤਲ ਹੱਥਾਂ ਵਿੱਚ ਗੋਲਗੱਪੇ ਚੁੱਕੀ ਜਾ ਰਹੀ ਸੀ। ਜਦੋਂ ਸ਼ੀਤਲ ਨੇ ਗੋਲਗੱਪਾ ਖਾਣ ਲਈ ਕਿਹਾ ਤਾਂ ਸ਼ਕੁੰਤਲਾ ਨੇ ਇਨਕਾਰ ਕਰ ਦਿੱਤਾ। ਇਹ ਗੱਲ ਸ਼ੀਤਲ ਨੂੰ ਬੁਰੀ ਲੱਗੀ ਅਤੇ ਦੋਹਾਂ ਵਿਚਕਾਰ ਤਕਰਾਰ ਹੋ ਗਈ। ਇਸ ਦੌਰਾਨ ਸ਼ੀਤਲ ਦੀ ਮਾਂ ਅਤੇ ਦੋ ਭਾਬੀਆਂ ਵੀ ਆ ਗਈਆਂ। ਚਾਰਾਂ ਨੇ ਸ਼ਕੁੰਤਲਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਹੇਠਾਂ ਡਿੱਗ ਗਈ, ਸਿਰ ‘ਤੇ ਗੰਭੀਰ ਸੱਟ ਲੱਗੀ ਅਤੇ ਹਸਪਤਾਲ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਨੂੰਹ ਨੇ ਦੱਸਿਆ ਕਿ ਸ਼ਕੁੰਤਲਾ ਵੀ ਦਿਲ ਦੀ ਮਰੀਜ਼ ਸੀ।
ਪੁਲਿਸ ਅਨੁਸਾਰ ਇਹ ਘਟਨਾ ਗਲੀ ਨੰਬਰ-7, ਖੇੜਾ ਪਿੰਡ, ਜੀਟੀਬੀ ਐਨਕਲੇਵ ਦੀ ਹੈ, ਜਿੱਥੇ ਸ਼ਕੁੰਤਲਾ ਅਤੇ ਉਸ ਦਾ ਪਰਿਵਾਰ ਰਹਿੰਦਾ ਹੈ। ਸ਼ਕੁੰਤਲਾ ਦੇ ਤਿੰਨ ਬੇਟੇ ਅਵਧੇਸ਼ ਕੁਮਾਰ, ਸੁਭਾਸ਼ ਅਤੇ ਰਾਜੇਸ਼ ਹਨ। ਦੋਸ਼ੀ ਔਰਤ ਸ਼ੀਤਲ ਦਾ ਪਰਿਵਾਰ ਗੁਆਂਢ ‘ਚ ਰਹਿੰਦਾ ਹੈ। ਬੇਟੇ ਰਾਜੇਸ਼ ਦੀ ਪਤਨੀ ਬੇਬੀ ਸ਼ਕੁੰਤਲਾ ਨੂੰ ਹਸਪਤਾਲ ਲੈ ਗਈ ਅਤੇ ਉਸ ਨੇ ਸ਼ੀਤਲ ਅਤੇ ਉਸ ਦੇ ਪਰਿਵਾਰ ‘ਤੇ ਆਪਣੀ ਸੱਸ ਸ਼ਕੁੰਤਲਾ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਬੇਬੀ ਦੇ ਬਿਆਨ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ੀਤਲ, ਮਧੂ, ਮੀਨਾਕਸ਼ੀ ਅਤੇ ਸ਼ਾਲੂ ਨੂੰ ਹਿਰਾਸਤ ‘ਚ ਲੈ ਲਿਆ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment