ਲੁਧਿਆਣਾ ‘ਚ ਮੰਦਿਰ ਨੂੰ ਲੈ ਕੇ ਦੋ ਧਿਰਾਂ ‘ਚ ਝੜਪ, ਭਾਜਪਾ ਲੀਡਰ ਸਣੇ 4 ਲੋਕ ਜ਼ਖ਼ਮੀ

Rajneet Kaur
2 Min Read

ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਮੰਦਿਰ ਨੂੰ ਲੈ ਕੇ ਦੋ ਧਿਰਾਂ ਵਿੱਚ ਝੜਪ ਹੋ ਗਈ। ਇਹ ਘਟਨਾ ਕਿਦਵਈ ਨਗਰ ਸਥਿਤ ਆਰੀਆ ਸਮਾਜ ਮੰਦਿਰ ਦੀ ਹੈ। ਜਿਥੇ ਮੰਦਿਰ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਚੱਲ  ਰਹੇ ਵਿਵਾਦ ਨੇ ਝੜਪ ਦਾ ਰੂਪ ਧਾਰਨ ਕਰਲਿਆ।  ਇਸ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਪ੍ਰਵੀਨ ਬਾਂਸਲ ਸਣੇ 3 ਤੋਂ 4 ਲੋਕ ਜ਼ਖ਼ਮੀ ਹੋ ਗਏ ਹਨ।

ਭਾਜਪਾ ਆਗੂ ਪ੍ਰਵੀਨ ਬਾਂਸਲ ਦਾ ਕਹਿਣਾ ਹੈ ਕਿ  ਉਹ ਮੰਦਿਰ ਵਿੱਚ ਹਵਨ ਕਰਨ ਦੀ ਤਿਆਰੀ ਕਰ ਰਹੇ ਸਨ। ਮੰਦਿਰ ਦੇ ਪੁਜਾਰੀ ਦੀ ਮੌਤ ਹੋ ਗਈ ਹੈ। ਹੁਣ ਉਸ ਦਾ ਪੁੱਤਰ ਮੰਦਿਰ ਦੀ ਦੇਖ-ਭਾਲ ਕਰਦਾ ਹੈ। ਮੰਦਿਰ ਦੇ ਪੈਸੇ ਨੂੰ ਲੈ ਕੇ ਕਈ ਗੜਬੜੀਆਂ ਹੋਈਆਂ ਹਨ। ਇਸ ਕਾਰਨ ਉਸ ਨੂੰ ਮੰਦਿਰ ਤੋਂ ਬਾਹਰ ਜਾਣ ਲਈ ਕਿਹਾ ਗਿਆ। ਇਸੇ ਦੁਸ਼ਮਣੀ ਕਾਰਨ ਉਸ ਨੇ ਹਵਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਬਚਾਅ ਲਈ ਆਏ ਭਾਜਪਾ ਆਗੂ ਦੇ ਸਾਥੀਆਂ ਦੀ ਮੁਲਜ਼ਮਾਂ ਨਾਲ ਝੜਪ ਹੋ ਗਈ। ਬਾਂਸਲ ਨੇ ਦੱਸਿਆ ਕਿ ਉਹ ਵੀ ਹਮਲੇ ਵਿੱਚ ਉਹ ਅਤੇ ਉਨ੍ਹਾਂ ਦੇ ਸਾਥੀ ਜ਼ਖਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।ACP  ਰਾਜੇਸ਼ ਸ਼ਰਮਾ ਅਤੇ ਥਾਣਾ ਡਵੀਜ਼ਨ ਨੰਬਰ 2 ਦੇ SHO ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment