ਲੋਕ ਸਭਾ ‘ਚ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ

TeamGlobalPunjab
1 Min Read

ਨਵੀਂ ਦਿੱਲੀ :  ਕੇਂਦਰ ਸਰਕਾਰ ਨੇ ਸੋਮਵਾਰ ਨੂੰ ਲੋਕਸਭਾ ਵਿੱਚ ਨਾਗਰਿਕਤਾ ਸੋਧ ਬਿੱਲ  2019  ( Citizenship Amendment Bill 2019 )  ਪੇਸ਼ ਕੀਤਾ,  ਜੋ ਲਗਭਗ ਅੱਠ ਘੰਟੇ ਦੀ ਬਹਿਸ ਤੋਂ ਬਾਅਦ 12 ਵਜੇ ਜਾ ਕੇ ਪਾਸ ਹੋ ਗਿਆ।

ਇਸ ਬਿੱਲ ਨੂੰ ਪਾਸ ਕਰਵਾਉਣ ‘ਚ ਸਰਕਾਰ ਨੂੰ ਕੋਈ ਮੁਸ਼ਕਲ ਨਹੀਂ ਹੋਈ , ਪਰ ਇਸ ‘ਤੇ ਕਾਫ਼ੀ ਲੰਮੀ ਬਹਿਸ ਚੱਲੀ।  ਹੁਣ ਇਹ ਬਿਲ ਰਾਜ ਸਭਾ ਵਿੱਚ ਬੁੱਧਵਾਰ ਨੂੰ ਪੇਸ਼ ਕੀਤਾ ਜਾਵੇਗਾ।  ਸੋਮਵਾਰ ਰਾਤ ਲਗਭਗ  11 ਵਜੇ  ਮੰਤਰੀ ਅਮਿਤ ਸ਼ਾਹ  ( Amit Shah )  ਨੇ ਵਿਰੋਧੀ ਆਗੂਆਂ ਵਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੱਤਾ।

ਇਸ ਤੋਂ ਬਾਅਦ ਸੋਮਵਾਰ ਰਾਤ 11 : 35 ਵਜੇ ਲੋਕਸਭਾ ਸਪੀਕਰ ਓਮ ਬਿੜਲਾ ਨੇ ਕਿਹਾ ਗ੍ਰਹਿ ਮੰਤਰੀ ਵਲੋਂ ਸਾਰੇ ਪੱਖਾਂ ਨੂੰ ਸਪੱਸ਼ਟ ਕੀਤਾ ਜਾ ਚੁੱਕਿਆ ਹੈ ,  ਇਸ ਤੋਂ ਬਾਅਦ ਨਹੀਂ ਲੱਗਦਾ ਹੈ ਕਿ ਕਿਸੇ ਨੂੰ ਕੋਈ ਉਲਝਣ ਹੋਵੇਗੀ।  ਫਿਰ ਲੋਕਸਭਾ ਸਪੀਕਰ ਨੇ ਬਿਲ ਉੱਤੇ ਵੋਟਿੰਗ ਕਰਵਾਈ ਤੇ ਲੋਕਸਭਾ ਸਪੀਕਰ ਓਮ ਬਿੜਲਾ ਨੇ ਨਾਗਰਿਕਤਾ ਸੋਧ ਬਿੱਲ 2019 ਨੂੰ ਪਾਸ ਕਰਨ ਦੀ ਘੋਸ਼ਣਾ ਕੀਤੀ।  ਬਿੱਲ  ਦੇ ਪੱਖ ਵਿੱਚ 311 ਅਤੇ ਵਿਰੋਧੀ ਪੱਖ ਵਿੱਚ 80 ਵੋਟ ਪਏ  ਖਾਸ ਗੱਲ ਇਹ ਹੈ ਕਿ ਇਸ ਬਿੱਲ  ਦੇ ਪੱਖ ਵਿੱਚ ਸ਼ਿਵਸੇਨਾ ਨੇ ਵੀ ਸਹਿਯੋਗ ਦਿੱਤਾ।

- Advertisement -

Share this Article
Leave a comment