ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਕ੍ਰਿਸ ਹਿਪਕਿਨਜ਼

Prabhjot Kaur
1 Min Read

ਵੈਲਿੰਗਟਨ: ਕ੍ਰਿਸ ਹਿਪਕਿਨਜ਼ ਲੇਬਰ ਪਾਰਟੀ ਦੀ ਅਗਵਾਈ ਕਰਨ ਲਈ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਰਨ ਦੀ ਥਾਂ ਲੈਣ ਲਈ ਤਿਆਰ ਹਨ। ਹਾਲਾਂਕਿ ਹਿਪਕਿਨਜ਼ ਨੂੰ ਪ੍ਰਧਾਨ ਮੰਤਰੀ ਬਣਨ ਲਈ ਐਤਵਾਰ ਨੂੰ ਸੰਸਦ ਵਿਚ ਆਪਣੀ ਲੇਬਰ ਪਾਰਟੀ ਦੇ ਸਾਥੀਆਂ ਦਾ ਰਸਮੀ ਤੌਰ ;ਤੇ ਸਮਰਥਨ ਹਾਸਲ ਕਰਨਾ ਜ਼ਰੂਰੀ ਹੋਵੇਗਾ।

ਹਿਪਕਿਨਜ਼ ਇਸ ਸਮੇਂ ਪੁਲਿਸ, ਸਿੱਖਿਆ ਅਤੇ ਲੋਕ ਸੇਵਾ ਮੰਤਰੀ ਦੇ ਨਾਲ-ਨਾਲ ਸਦਨ ਦੇ ਨੇਤਾ ਹਨ। ਸਥਾਨਕ ਮੀਡੀਆ ਵਲੋਂ ਕੀਤੇ ਗਏ ਇੱਕ ਪੋਲ ਮੁਤਾਬਕ ਕ੍ਰਿਸ ਹਿਪਕਿਨਜ਼ ਵੋਟਰਾਂ ਵਿੱਚ ਪ੍ਰਧਾਨ ਮੰਤਰੀ ਲਈ ਸਭ ਤੋਂ ਵੱਧ ਪ੍ਰਸਿੱਧ ਉਮੀਦਵਾਰ ਸਨ।

ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕ੍ਰਿਸ ਹਿਪਕਿਨਜ਼ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਤੋਂ ਪਹਿਲਾਂ ਆਪਣਾ ਅਸਤੀਫਾ ਗਵਰਨਰ ਜਨਰਲ ਨੂੰ ਸੌਂਪ ਦੇਵੇਗੀ। ਕ੍ਰਿਸ ਹਿਪਕਿਨਜ਼ ਸ਼ਨੀਵਾਰ ਦੁਪਹਿਰ ਨੂੰ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕਰਨ ਵਾਲੇ ਹਨ। ਇਸ ਤੋਂ ਬਾਅਦ ਹਿਪਕਿਨਜ਼ ਪਾਰਟੀ ਦੇ ਕਾਰਜਕਾਲ ਦੇ ਅਖੀਰ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ।

ਨਿਊਜ਼ੀਲੈਂਡ ਵਿੱਚ 14 ਅਕਤੂਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਕੁਝ ਚੋਣ ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਲੇਬਰ ਪਾਰਟੀ ਨੂੰ ਮੁੜ ਸੱਤਾ ਹਾਸਲ ਕਰਨ ਲਈ ਸੰਘਰਸ਼ ਕਰਨਾ ਪਵੇਗਾ। ਪ੍ਰਧਾਨ ਮੰਤਰੀ ਆਰਡਰਨ ਦੇ ਐਲਾਨ ਤੋਂ ਪਹਿਲਾਂ ਦੇ ਅੰਕੜਿਆਂ ‘ਤੇ ਆਧਾਰਿਤ ਸਰਵੇਖਣ ਮੁਤਾਬਕ ਲੇਬਰ ਪਾਰਟੀ ਦੀ ਲੋਕਪ੍ਰਿਅਤਾ ਘਟ ਕੇ 31.7 ਫੀਸਦੀ ਰਹਿ ਗਈ ਹੈ, ਜਦਕਿ ਵਿਰੋਧੀ ਨਿਊਜ਼ੀਲੈਂਡ ਨੈਸ਼ਨਲ ਪਾਰਟੀ ਨੂੰ 37.2% ਵੋਟਰਾਂ ਦਾ ਸਮਰਥਨ ਮਿਲਿਆ ਹੈ।

- Advertisement -

Share this Article
Leave a comment