ਚੀਨੀ ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੋਰੋਨਾ ਨਾਲ ਨਜਿੱਠਣ ’ਚ ਸਹਾਇਤਾ ਦੇਣ ਦੀ ਕੀਤੀ ਪੇਸ਼ਕਸ਼

TeamGlobalPunjab
1 Min Read

ਭਾਰਤ ‘ਚ ਵਧ ਰਹੇ ਕੋਵਿਡ 19 ਕੇਸਾਂ ਕਾਰਨ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਤੋਂ ਵੀ ਸਹਾਇਤਾ ਮਿਲ ਰਹੀ ਹੈ। ਉਥੇ ਹੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ’ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨਾਲ ਨਜਿੱਠਣ ’ਚ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਸ਼ਿਨਹੂਆ ਏਜੰਸੀ  ਮੁਤਾਬਕ ਰਾਸ਼ਟਰਪਤੀ ਜਿਨਪਿੰਗ ਨੇ ਪੀ.ਐੱਮ.ਮੋਦੀ ਨੂੰ ਭਾਰਤ ‘ਚ ਮਹਾਮਾਰੀ ਨੂੰ ਲੈਕੇ ਆਪਣੀ ਹਮਦਰਦੀ ਜਤਾਈ  ਹੈ। ਇਸ ਸੰਦੇਸ਼ ਵਿਚ ਜਿਨਪਿੰਗ ਨੇ ਕਿਹਾ ਹੈ ਕਿ ਚੀਨ, ਭਾਰਤ ਨਾਲ ਮਹਾਮਾਰੀ ਵਿਰੋਧੀ ਸਹਿਯੋਗ ਮਜ਼ਬੂਤ ਕਰਨ, ਮੁਲਕ ਨੂੰ ਹਮਾਇਤ ਅਤੇ ਸਹਾਇਤਾ ਦੇਣ ਲਈ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀਰਵਾਰ ਨੂੰ ਵਾਅਦਾ ਕੀਤਾ ਸੀ ਕਿ ਕੋਵਿਡ-19 ਖ਼ਿਲਾਫ਼ ਜੰਗ ’ਚ ਉਨ੍ਹਾਂ ਦਾ ਮੁਲਕ ਭਾਰਤ ਦੀ ਹਰ ਸੰਭਵ ਸਹਾਇਤਾ ਕਰੇਗਾ।

ਸ਼ੁੱਕਰਵਾਰ ਨੂੰ ਭਾਰਤ ਵਿਚ 3,86,452 ਨਵੇਂ ਕੋਰੋਨਾ ਵਾਇਰਸ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਇਕੋ-ਦਿਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਜਿਸ ਕਾਰਨ ਕੋਵਿਡ -19 ਦੇ ਕੁਲ ਅੰਕੜੇ ਦੀ ਗਿਣਤੀ 1,87,62,976 ਹੋ ਗਈ ਹੈ। ਜਦੋਂ ਕਿ ਸਰਗਰਮ ਮਾਮਲੇ 31 ਲੱਖ ਦੇ ਨੂੰ ਪਾਰ ਕਰ ਗਏ ਹਨ। ਕੋਵਿਡ 19 ਨਾਲ 3,498  ਮੌਤਾਂ ਦੀ ਪੁਸ਼ਟੀ ਹੋਈ ਹੈ।ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,08,330 ਹੋ ਗਈ ਹੈ।

 

Share this Article
Leave a comment