ਚੀਨ ‘ਚ ਕੋਰੋਨਾਵਾਇਰਸ ਦੇ 243 ਮਰੀਜ਼ਾਂ ਨੂੂੰ ਹਸਪਤਾਲ ਤੋਂ ਮਿਲੀ ਛੁੱਟੀ

TeamGlobalPunjab
1 Min Read

ਬੀਜਿੰਗ: ਕੋਰੋਨਾਵਾਇਰਸ ਕਹਿਰ ਕਾਰਨ ਬਣੇ ਭਿਆਨਕ ਮਾਹੌਲ ਦੇ ਵਿੱਚ ਇੱਕ ਰਾਹਤ ਦੀ ਖਬਰ ਆਈ ਹੈ। ਚੀਨ ਵਿੱਚ ਕੋਰੋਨਾ ਵਾਇਰਸ ਦੀ ਚਪੇਟ ‘ਚ ਆਉਣ ਵਾਲੇ 243 ਲੋਕ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ।

ਚੀਨ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ, ਸ਼ੁੱਕਰਵਾਰ ਤੱਕ 243 ਲੋਕ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ। ਇਹ ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਬਾਹਰ ਨਿਕਲ ਚੁੱਕੇ ਹਨ।

- Advertisement -

ਜਾਨਲੇਵਾ ਕੋਰੋਨਾ ਵਾਇਰਸ ਨੂੰ ਲੈ ਕੇ ਹੁਣੇ ਤੱਕ ਇਹੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ ਕਿ ਇਸਦੀ ਗ੍ਰਿਫਤ ‘ਚ ਆਉਣ ਕਾਰਨ ਲਗਾਤਾਰ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਪਹਿਲੀ ਵਾਰ ਲੋਕਾਂ ਦੇ ਹਸ‍ਪਤਾਲ ਤੋਂ ਠੀਕ ਹੋ ਕੇ ਡਿਸ‍ਚਾਰਜ ਹੋਣ ਦੀ ਖਬਰ ਆਈ ਹੈ।

ਇਹ ਚੀਨ ਹੀ ਨਹੀਂ ਉਨ੍ਹਾਂ ਦੇਸ਼ਾਂ ਲਈ ਵੀ ਚੰਗੀ ਖਬਰ ਹੈ, ਜਿਸ ਦੇ ਨਾਗਰਿਕ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਭਾਰਤ ਵਿੱਚ ਵੀ ਚੀਨ ਦੇ ਵੁਹਾਨ ਸ਼ਹਿਰ ਤੋਂ ਏਅਰ ਇੰਡਿਆ ਦਾ ਜਹਾਜ਼ 324 ਲੋਕਾਂ ਨੂੰ ਲੈ ਕੇ ਦਿੱਲੀ ਅੱਜ ਸਵੇਰੇ ਪਹੁਂੰਚ ਗਿਆ ਹਾਲੇ ਤੱਕ ਇਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਕੋਈ ਖਬਰ ਨਹੀਂ ਆਈ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਗਲੋਬਲ ਹੈਲਥ ਐਮਰਜੈਂਸੀ ਐਲਾਨਣ ਵਾਲੇ ਵਿਸ਼‍ਵ ਸਿਹਤ ਸੰਗਠਨ ( WHO ) ਨੇ ਵੀ ਚੀਨ ਦੀ ਸਰਾਹਨਾ ਕੀਤੀ ਹੈ।

- Advertisement -
Share this Article
Leave a comment