ਨਿਊਜ਼ ਡੈਸਕ: ਚੀਨ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੇ ਵੁਹਾਨ ਦੇ ਡਾਕਟਰ ਵੇਨਲਿਆਂਗ (Dr Li Wenliang) ਦੇ ਨਾਲ ਕੰਮ ਕਰਨ ਵਾਲੇ ਡਾਕਟਰ ਮੇਈ ਜੋਂਗਮਿੰਗ (Dr Mei Zhongming) ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਜੋਂਗਮਿੰਗ, ਵੇਨਲਿਆਂਗ ਦੇ ਵਿਭਾਗ ਵਿੱਚ ਹੀ ਕੰਮ ਕਰਦੇ ਸਨ। ਵੇਨਲਿਆਂਗ ਨੇ ਜਦੋਂ ਕਿਹਾ ਸੀ ਕਿ ਵੁਹਾਨ ਵਿੱਚ ਸਾਰਸ ਵਰਗਾ ਵਾਇਰਸ ਫੈਲ ਰਿਹਾ ਹੈ ਤਾਂ ਸਰਕਾਰ ਨੇ ਗੱਲ ਸਮਝਣ ਦੇ ਬਿਜਾਏ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਵੇਨਲਿਆਂਗ ਦੀ ਫਰਵਰੀ ਵਿੱਚ ਮੌਤ ਹੋ ਗਈ ਸੀ।
Dr. Mei Zhongming, 57 y/o, superior of Dr. Li Wenliang, vice director of the ophthalmology department of #Wuhan Central Hospital, died of #COVID2019 #Coronavirus on Mar. 3. Report https://t.co/u33qgqnfY6#李文亮 同科室上司 #梅仲明 因 #武汉肺炎 #新冠肺炎 去世 #CoronavirusOutbreak pic.twitter.com/GjFjDYLjBL
— 曾錚 Jennifer Zeng (@jenniferatntd) March 3, 2020
ਉੱਥੇ ਹੀ ਚੀਨ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਸੰਕਰਮਣ ਦੇ ਅਜਿਹੇ ਮਾਮਲਿਆਂ ਵਿੱਚ ਵਾਧਾ ਵੇਖਿਆ ਗਿਆ ਹੈ ਜਿੱਥੇ ਸੰਕਰਮਿਤ ਵਿਅਕਤੀ ਵਿਦੇਸ਼ਾਂ ਤੋਂ ਆਏ ਹਨ। ਹੁਣ ਦੇਸ਼ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਵੇਖੀ ਜਾ ਰਹੀ ਹੈ। ਅਜਿਹੇ ਕੁੱਲ 13 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਵਿੱਚ ਵਾਇਰਸ ਸੰਕਰਮਣ ਨਾਲ ਪ੍ਰਭਾਵਿਤ ਲੋਕ ਕਿਸੇ ਹੋਰ ਦੇਸ਼ ਤੋਂ ਚੀਨ ਆਏ ਹਨ ਤੇ ਇਹ ਸਾਰੇ ਚੀਨੀ ਨਾਗਰਿਕ ਹਨ।