ਚੀਨ ਦੇ ਵੁਹਾਨ ‘ਚ ਕੋਰੋਨਾ ਨੇ ਫਿਰ ਦਿੱਤੀ ਦਸਤਕ, ਸ਼ਹਿਰ ਦੇ ਹਰ ਨਾਗਰਿਕ ਦੀ ਹੋਵੇਗੀ ਟੈਸਟਿੰਗ

TeamGlobalPunjab
1 Min Read

ਨਿਊਜ਼ ਡੈਸਕ : ਚੀਨ ‘ਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਵੁਹਾਨ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ, ਕਿ ਉਹ ਪੂਰੇ ਸ਼ਹਿਰ ਦੇ ਲੋਕਾਂ ਦੀ ਟੈਸਟਿੰਗ ਕਰੇਗੀ। ਵੁਹਾਨ ਉਹੀ ਸ਼ਹਿਰ ਹੈ, ਜਿੱਥੋਂ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਵੁਹਾਨ ਦੇ ਸੀਨੀਅਰ ਅਧਿਕਾਰੀ ਲੀ ਤਾਓ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 1.1 ਕਰੋੜ ਦੀ ਆਬਾਦੀ ਵਾਲੇ ਵੁਹਾਨ ਸ਼ਹਿਰ ਵਿੱਚ ਅਸੀਂ ਸਾਰੇ ਲੋਕਾਂ ਦਾ ਨਿਊਕਲਿਕ ਐਸਿਡ ਪ੍ਰੀਖਣ ਤੇਜ਼ੀ ਨਾਲ ਸ਼ੁਰੂ ਕਰ ਰਹੇ ਹਾਂ। ਚੀਨੀ ਅਧਿਕਾਰੀਆਂ ਨੇ ਇਹ ਐਲਾਨ ਉਸ ਵੇਲੇ ਕੀਤਾ ਹੈ, ਜਦੋਂ ਦੋ ਅਗਸਤ ਨੂੰ 7 ਪਰਵਾਸੀ ਮਜ਼ਦੂਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਕਈ ਮਹੀਨਿਆਂ ਬਾਅਦ ਚੀਨ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਨਵੇਂ ਮਾਮਲਿਆਂ ‘ਚ ਤੇਜ਼ੀ ਨਜ਼ਰ ਆ ਰਹੀ ਹੈ। ਚੀਨ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਆਪਣੇ ਘਰਾਂ ਤੱਕ ਸੀਮਤ ਕਰ ਦਿੱਤਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨ ‘ਚ ਕੋਰੋਨਾ ਸੰਕਰਮਣ ਦੇ ਮਾਮਲੇ ਵਧਣ ਦੇ ਪਿੱਛੇ ਡੈਲਟਾ ਵੇਰੀਐਂਟ ਦਾ ਹੱਥ ਹੈ। ਡੈਲਟਾ ਵੇਰੀਐਂਟ ਨਾਲ ਨਜਿੱਠਣ ਲਈ ਚੀਨ ਟੈਸਟਿੰਗ, ਲਾਕਡਾਊਨ, ਕਾਂਟੈਕਟ ਟਰੇਸਿੰਗ ਅਤੇ ਸੋਸ਼ਲ ਡਿਸਟੈਂਸਿੰਗ ਵਰਗੇ ਉਪਾਅ ‘ਤੇ ਕੰਮ ਕਰ ਰਿਹਾ ਹੈ।

Share this Article
Leave a comment