76 ਦਿਨ ਬਾਅਦ ਵੁਹਾਨ ‘ਚ ਖਤਮ ਹੋਇਆ ਲਾਕਡਾਊਨ, ਪਟੜੀ ‘ਤੇ ਆਈ ਜ਼ਿੰਦਗੀ

TeamGlobalPunjab
2 Min Read

ਵੁਹਾਨ: ਸੰਸਾਰ ਵਿੱਚ ਜਿੱਥੇ ਕੋਰੋਨਾਵਾਇਰਸ ਨੇ ਤਬਾਹੀ ਮਚਾ ਰੱਖੀ ਹੈ ਉੱਥੇ ਹੀ ਚੀਨ ਦੇ ਜਿਸ ਸ਼ਹਿਰ ਤੋਂ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ, ਉੱਥੇ ਲਾਕਡਾਊਨ ਖਤਮ ਕਰ ਦਿੱਤਾ ਗਿਆ। ਚੀਨ ਦੇ ਵੁਹਾਨ ਸ਼ਹਿਰ ਵਿੱਚ ਪਿਛਲੇ 11 ਹਫਤੇ ਤੋਂ ਲਾਕਡਾਊਨ ਲੱਗਿਆ ਹੋਇਆ ਸੀ।

ਚੀਨ ਤੋਂ ਬਾਅਦ ਦੂੱਜੇ ਦੇਸ਼ਾਂ ਵਿੱਚ ਕੋਰੋਨਾਵਾਇਰਸ ਫੈਲਣ ‘ਤੇ ਕਈ ਦੇਸ਼ਾਂ ਨੇ ਲਾਕਡਾਊਨ ਲਗਾਇਆ ਸੀ। ਵੁਹਾਨ ਵਿੱਚ ਬੁੱਧਵਾਰ ਅੱਧੀ ਰਾਤ ਨੂੰ ਲਾਕਡਾਊਨ ਹਟਾਇਆ ਗਿਆ। ਦੱਸ ਦਈਏ ਚੀਨ ਦੇ ਕੋਵਿਡ-19 ਦੇ 82,000 ਮਾਮਲਿਆਂ ‘ਚੋਂ ਸਾਰੇ ਵੁਹਾਨ ਵਿੱਚ ਸਨ।

- Advertisement -

ਚੀਨ ਵਿੱਚ ਖਤਰਨਾਕ ਕੋਰੋਨਾ ਵਾਇਰਸ ਨਾਲ ਸਬੰਧੀ ਅੰਕੜੇ ਜਨਵਰੀ ਤੋਂ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਅਜਿਹਾ ਹੋਇਆ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਵਿਸ਼ਵ ਮਹਾਮਾਰੀ ਨਾਲ ਮੌਤ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਉਹ ਹੁਣ ਇਸ ਸੰਕਰਮਣ ਦਾ ਕੇਂਦਰ ਰਹੇ ਵੁਹਾਨ ਨੂੰ ਬਾਹਰੀ ਲੋਕਾਂ ਦੀ ਯਾਤਰਾ ਲਈ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ।

ਚੀਨ ਨੇ ਜਿੱਥੇ ਵੁਹਾਨ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਉਥੇ ਹੀ ਕੋਰੋਨਾ ਵਾਇਰਸ ਦੇ ਫਿਰ ਤੋਂ ਵਾਪਸੀ ਨੂੰ ਲੈ ਕੇ ਵੀ ਦੇਸ਼ ਵਿੱਚ ਚਿੰਤਾਵਾਂ ਵੱਧ ਰਹੀ ਹਨ ਕਿਉਂਕਿ ਵਿਦੇਸ਼ਾਂ ਤੋਂ ਸੰਕਰਮਿਤ ਹੋ ਕੇ ਆਏ 32 ਨਵੇਂ ਮਾਮਲਿਆਂ ਨਾਲ ਇਹਨਾਂ ਦੀ ਗਿਣਤੀ 983 ਹੋ ਗਈ ਹੈ।

ਚੀਨ ਵਿੱਚ ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦਾ ਆਧਿਕਾਰਿਤ ਅੰਕੜਾ 3,331 ਹੈ। ਸੋਮਵਾਰ ਨੂੰ ਹੀ ਚੀਨੀ ਭੂਭਾਗ ਉੱਤੇ ਕੁਲ 30 ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ ਸੰਕਰਮਣ ਦੀ ਪੁਸ਼ਟੀ ਤਾਂ ਹੋਈ ਹੈ ਪਰ ਕੋਵਿਡ – 19 ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ।

Share this Article
Leave a comment