ਅਮਰੀਕਾ ‘ਚ ਫਸੇ ਭਾਰਤੀਆਂ ਨੂੰ ਰਾਹਤ, ਐਚ-1ਬੀ ਵੀਜ਼ਾ ਦੀ ਮਿਆਦ ਵਧਾਉਣ ਦੀ ਦਿੱਤੀ ਮਨਜ਼ੂਰੀ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਚਲਦੇ ਅਮਰੀਕਾ ਵਿੱਚ ਫਸੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਲਈ ਰਾਹਤ ਦੀ ਖਬਰ ਹੈ। ਟਰੰਪ ਸਰਕਾਰ ਨੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਅਤਿਰਿਕਤ ਸਮੇਂ ਤੱਕ ਦੇਸ਼ ਵਿੱਚ ਰਹਿਣ ਦੀ ਆਗਿਆ ਦੇਣ ਲਈ ਆਵੇਦਨ ਸਵੀਕਾਰ ਕਰਨ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਲਗਭਗ ਪੂਰੀ ਦੁਨੀਆ ਵਿਚ ਲਾਕਡਾਉਨ ਜਾਰੀ ਹੈ ਅਤੇ ਸਾਰੀ ਯਾਤਰੀ ਸੇਵਾਵਾਂ ਰੱਦ ਹਨ।

ਐਚ-1ਬੀ ਵੀਜ਼ਾ ਇੱਕ ਗੈਰ-ਪਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਮੁਹਾਰਤ ਦੇ ਆਧਾਰ ‘ਤੇ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਦਿੰਦਾ ਹੈ। ਅਮਰੀਕਾ ਦੀ ਤਕਨੀਕੀ ਕੰਪਨੀਆਂ ਇਸ ਵਿਜ਼ੇ ਦੇ ਆਧਾਰ ‘ਤੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਹਜ਼ਾਰਾਂ ਪੇਸ਼ੇਵਰਾਂ ਨੂੰ ਹਰ ਸਾਲ ਨੌਕਰੀ ਦਿੰਦੀਆਂ ਹਨ।

ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀਐਚਐਸ) ਨੇ ਇੱਕ ਨਵੀਂ ਸੂਚਨਾ ਵਿੱਚ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਕਾਰਨ ਇਮੀਗ੍ਰੇਸ਼ਨ ਸਬੰਧੀ ਚਣੌਤੀਆਂ ਆਈਆਂ ਹਨ। ਅਮਰੀਕਾ ਨੇ ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਵੱਖ-ਵੱਖ ਦੇਸ਼ਾਂ ਨੇ ਆਪਣੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਰੋਕ ਲੱਗੀ ਹੋਈ ਹੈ।

ਯਾਤਰਾ ਪ੍ਰਤਿਬੰਧਾਂ ਦੀ ਵਜ੍ਹਾ ਕਾਰਨ ਕਈ ਅਜਿਹੇ ਐਚ – 1ਬੀ ਵੀਜ਼ਾਧਾਰਕ ਅਮਰੀਕਾ ਵਿੱਚ ਫਸ ਗਏ ਸਨ ਜਿਨ੍ਹਾਂ ਦੇ ਵੀਜ਼ੇ ਪਰਮਿਟ ਦੀ ਮਿਆਦ ਜਲਦ ਹੀ ਪੂਰੀ ਹੋਣ ਜਾ ਰਹੀ ਸੀ। ਹਾਲਾਂਕਿ ਡੀਐਚਐਸ ਜਲਦ ਹੀ ਅਜਿਹੇ ਵੀਜ਼ਾ ਦੇ ਵਿਸਥਾਰ ਲਈ ਅਰਜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੀ ਮਿਆਦ ਖ਼ਤਮ ਹੋਣ ਵਾਲੀ ਹੈ।

- Advertisement -

ਵਿਭਾਗ ਨੇ ਕਿਹਾ ਅਸੀ ਮੰਨਦੇ ਹਾਂ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਗੈਰ ਪਰਵਾਸੀ ਆਪਣੇ ਪਰਵਾਸ ਦੀ ਤੈਅ ਮਿਆਦ ਤੋਂ ਜ਼ਿਆਦਾ ਸਮੇਂ ਲਈ ਅਮਰੀਕਾ ਵਿੱਚ ਰਹਿ ਸਕਦੇ ਹਨ।

Share this Article
Leave a comment