ਨਿਊਜ਼ ਡੈਸਕ: ਚੀਨ ਨੇ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਅਤੇ ਇਸਾਈ ਭਾਈਚਾਰੇ ਦੀ ਬਾਈਬਲ ਨੂੰ ਆਪਣੇ ਹਿਸਾਬ ਨਾਲ ਫਿਰ ਤੋਂ ਲਿਖਣ ਦਾ ਫੈਸਲਾ ਲਿਆ ਹੈ। ਇਸਦੇ ਪਿੱਛੇ ਚੀਨ ਦਾ ਤਰਕ ਇਹ ਹੈ ਕਿ ਉਹ ਹੁਣ ਆਪਣੇ ਸਮਾਜਵਾਦੀ ਮੁੱਲਾਂ ਦੀ ਹਿਫਾਜ਼ਤ ਕਰੇਗਾ। ਜੋ ਵੀ ਸ਼ਬਦ ਗਲਤ ਸਮਝੇ ਜਾਣਗੇ ਉਨ੍ਹਾਂ ਵਿੱਚ ਜਾਂ ਤਾਂ ਬਦਲਾਵ ਕੀਤਾ ਜਾਵੇਗਾ ਜਾਂ ਫਿਰ ਤੋਂ ਉਨ੍ਹਾਂ ਦਾ ਅਨੁਵਾਦ ਕੀਤਾ ਜਾਵੇਗਾ। ਕੁਰਾਨ ਅਤੇ ਬਾਈਬਲ ਦੀ ਨਵੀਂ ਕਿਤਾਬਾਂ ਵਿੱਚ ਅਜਿਹਾ ਕੋਈ ਪੈਰਾਗਰਾਫ ਨਹੀਂ ਹੋਵੇਗਾ ਜੋ ਕੰਮਿਉਨਿਸਟ ਪਾਰਟੀ ਦੇ ਵਿਚਾਰਾਂ ਨਾਲ ਮੇਲ ਨਾਂ ਖਾਂਦਾ ਹੋਵੇ। ਕੁੱਲ ਮਿਲਾਕੇ ਕਹੋ ਤਾਂ ਚੀਨ ਆਪਣੇ ਹਿਸਾਬ ਨਾਲ ਵਿਆਖਿਆ ਕਰੇਗਾ ।
ਇਸਦਾ ਆਦੇਸ਼ ਨਵੰਬਰ ਵਿੱਚ ਨੈਸ਼ਨਲ ਕਮੇਟੀ ਆਫ ਦ ਚਾਈਨਾ ਪਾਲੀਟਿਕਲ ਕੰਸਲਟੇਟਿਵ ਕਾਂਫਰੈਂਸ ਦੀ ਜਾਤੀ ਅਤੇ ਧਾਰਮਿਕ ਕਮੇਟੀ ਦੀ ਇੱਕ ਬੈਠਕ ਵਿੱਚ ਪਾਸ ਕੀਤਾ ਗਿਆ ਸੀ। ਇਹ ਕਮੇਟੀ ਜਾਤੀ ਅਤੇ ਧਾਰਮਿਕ ਮਾਮਲਿਆਂ ‘ਤੇ ਨਜ਼ਰ ਰੱਖਦੀ ਹੈ ।
ਤੁਹਾਨੂੰ ਦੱਸ ਦਈਏ ਚੀਨ ਵਿੱਚ ਬੇਗੁਨਾਹ ਮੁਸਲਮਾਨਾਂ ਨੂੰ ਨਜ਼ਰਬੰਦੀ ਕੈਂਪਾਂ ਵਿੱਚ ਜ਼ਬਰਦਸਤੀ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਉਨ੍ਹਾਂ ਨੂੰ ਵੱਖ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਮੁਸਲਮਾਨਾਂ ਨੂੰ ਅਗਵਾਹ ਕਰ ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ, ਬਲਾਤਕਾਰ ਹੋ ਰਹੇ ਹਨ, ਉਨ੍ਹਾਂ ਨੂੰ ਸੂਅਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਵੀ ਬਦਲਿਆ ਜਾ ਰਿਹਾ।
ਧਿਆਨ ਯੋਗ ਹੈ ਕਿ ਅਮਰੀਕਾ ਦੀ ਸੰਸਦ ਨੇ ਉਇਗਰ ਮਨੁੱਖੀ ਅਧਿਕਾਰੀ ਨੀਤੀ ਬਿੱਲ ਪਾਸ ਕੀਤਾ ਹੈ। ਇਸ ਬਿੱਲ ਵਿੱਚ ਅਮਰੀਕਾ ਵੱਲੋਂ ਚੀਨ ਵਿੱਚ ਨਜ਼ਰਬੰਦ ਕਰ ਰੱਖੇ ਗਏ 10,00,000 ਉਇਗਰ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਤੱਕ ਸਰੋਤਾਂ ਨੂੰ ਪਹੁੰਚਾਣ ਦਾ ਪ੍ਰਸਤਾਵ ਦਿੱਤਾ ਗਿਆ ਹੈ ।