8 ਸਾਲਾ ਬੱਚੇ ਨੇ 314 ਕਿੱਲੋ ਦੀ ਸ਼ਾਰਕ ਫੜ ਕੇ ਤੋੜ੍ਹਿਆ 22 ਸਾਲ ਪੁਰਾਣਾ ਰਿਕਾਰਡ

TeamGlobalPunjab
2 Min Read

ਬੱਚਿਆਂ ਤੋਂ ਮਾਪੇ ਨੂੰ ਕਈ ਉਮੀਦਾਂ ਹੁੰਦੀਆਂ ਹਨ ਪਰ ਕਈ ਵਾਰ ਬੱਚੇ ਉਮੀਦਾਂ ਤੋਂ ਵੀ ਕਿਤੇ ਕੁਝ ਜ਼ਿਆਦਾ ਕਰ ਗੁਜ਼ਰਦੇ ਹਨ। ਅਜਿਹਾ ਹੀ ਕੁੱਝ ਕੀਤਾ ਹੈ ਆਸਟਰੇਲਿਆ ‘ਚ ਰਹਿਣ ਵਾਲੇ ਅੱਠ ਸਾਲਾ ਜੇਡਨ ਮਿੱਲੌਰੋ ਨੇ।

ਜੇਡੇਨ ਆਪਣੇ ਪਿਤਾ ਨਾਲ ਫਿਸ਼ਿੰਗ ਲਈ ਸਿਡਨੀ ਦੇ ਸਾਊਥ ਕੋਸਟ ਤੋਂ 160 ਕਿਲੋਮੀਟਰ ਦੂਰ ਬਰਾਊਨ ਮਾਊਂਟੇਨ ਦੇ ਨੇੜੇ ਇਲਾਕੇ ਵਿੱਚ ਗਿਆ ਸੀ। ਜਿੱਥੇ ਉਸ ਨੇ 314 ਕਿੱਲੋ ਵਜਨੀ ਸ਼ਾਰਕ ਫੜਕੇ 22 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਜੇਡੇਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੋਰਟ ਹੈਕਿੰਗ ਫਿਸ਼ਿੰਗ ਕਲੱਬ ਦਾ ਮੈਂਬਰ ਹੈ ਤੇ ਫਿਸ਼ਿੰਗ ਕਰਨਾ ਸਿੱਖ ਰਿਹਾ ਹੈ ।

ਜੇਡੇਨ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਬੇਟੇ ਦੀ ਜ਼ਿੱਦ ਉੱਤੇ ਉਸਨੂੰ ਫਿਸ਼ਿੰਗ ਲਈ ਲੈ ਗਏ ਸਨ। ਉਨ੍ਹਾਂ ਦੇ ਮੁਤਾਬਕ ਸ਼ਾਰਕ ਉਨ੍ਹਾਂ ਦੀ ਕਿਸ਼ਤੀ ਦੇ ਪਿੱਛੇ – ਪਿੱਛੇ ਆ ਰਹੀ ਸੀ ਤੇ ਜੇਡਨ ਦੀ ਨਜ਼ਰ ਉਸ ‘ਤੇ ਪੈ ਗਈ। ਇਸ ਵਿੱਚ ਉਸਨੇ ਕੰਡੇ ਤੇ ਜਾਲ ਨਾਲ ਮੱਛੀ ਨੂੰ ਫੜ ਲਿਆ। ਹਾਲਾਂਕਿ , ਸ਼ਾਰਕ ਨੂੰ ਕਿਸ਼ਤੀ ਉੱਤੇ ਖਿੱਚਣ ‘ਚ ਜੇਡਨ ਦੇ ਪਿਤਾ ਨੇ ਉਸਦੀ ਸਹਾਇਤਾ ਕੀਤੀ।

ਦੱਸ ਦੇਈਏ ਕਿ ਸਾਲ 1997 ਵਿੱਚ ਇਆਨ ਹਿਸੇ ਨਾਮ ਦੇ ਵਿਅਕਤੀ ਨੇ 312 ਕਿੱਲੋ ਦੀ ਟਾਈਗਰ ਸ਼ਾਰਕ ਫੜ ਕੇ ਰਿਕਾਰਡ ਬਣਾਇਆ ਸੀ। ਜੇਡੇਨ ਨੇ ਇਆਨ ਦੇ ਇਸ 22 ਸਾਲ ਪੁਰਾਣੇ ਰਿਕਾਰਡ ਨੂੰ ਇਸ ਛੋਟੀ ਉਮਰ ‘ਚ ਤੋੜ ਕੇ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਹੈ।

Share this Article
Leave a comment