ਟੈਕਸਾਸ ਦੇ ਮੈਕਨੇਅਰ ਨੇ ‘ਚਾਈਨਾ ਵਾਇਰਸ’ ਸ਼ਬਦ ਦੀ ਵਰਤੋਂ ਲਈ ਮੰਗੀ ਮੁਆਫੀ

TeamGlobalPunjab
1 Min Read

ਹਿਊਸਟਨ – ਅਮਰੀਕਾ ਦੀ ਪੇਸ਼ੇਵਰ ਫੁਟਬਾਲ ਟੀਮ ਹਿਊਸਟਨ ਟੈਕਸਾਸ ਦੇ ਪ੍ਰਧਾਨ ਅਤੇ ਸੀਈਓ ਕੈਲ ਮੈਕਨੇਅਰ ਨੇ ਮਈ ਵਿੱਚ ਟੀਮ ਲਈ ਇੱਕ ਚੈਰਿਟੀ ਗੋਲਫ ਟੂਰਨਾਮੈਂਟ ਦੌਰਾਨ ਕੋਰੋਨਾ ਵਾਇਰਸ ਲਈ ‘ਚਾਈਨਾ ਵਾਇਰਸ’ ਸ਼ਬਦ ਵਰਤਣ ਲਈ ਮੁਆਫੀ ਮੰਗੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਕੋਰੋਨਾ ਵਾਇਰਸ ਲਈ ‘ਚਾਈਨਾ ਵਾਇਰਸ’ ਸ਼ਬਦ ਦੀ ਵਰਤੋਂ ਕਰਦੇ ਸਨ। ਕਈ ਲੋਕ ਇਸ ਨੂੰ ਏਸ਼ੀਆਈ ਲੋਕਾਂ ਪ੍ਰਤੀ ਅਸੰਵੇਦਨਸ਼ੀਲ ਰਵੱਈਆ ਮੰਨਦੇ ਹਨ, ਕਿਉਂਕਿ ਇਨ੍ਹਾਂ ਸ਼ਬਦਾਂ ਦੇ ਜਰੀਏ ਕੋਵਿਡ-19 ਲਈ ਚੀਨ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ। ਕੋਵਿਡ -19 ਦੇ ਪਹਿਲੇ ਦਰਜ ਕੀਤੇ ਗਏ ਮਾਮਲੇ 2019 ਦੇ ਅਖੀਰ ਵਿੱਚ ਚੀਨ ਦੇ ਵੁਹਾਨ ਵਿੱਚ ਹੋਏ ਸਨ।

ਬੈਲੀ ਸਪੋਰਟਸ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਮੈਕਨੇਅਰ ਨੇ ਗੋਲਫ ਟੂਰਨਾਮੈਂਟ ਵਿੱਚ 100 ਤੋਂ ਵੱਧ ਭਾਗੀਦਾਰਾਂ ਨੂੰ ਖੇਡਣਾ ਸ਼ੁਰੂ ਕਰਨ ਤੋਂ ਪਹਿਲਾਂ ਸੰਬੋਧਿਤ ਕਰਦੇ ਹੋਏ ਇਹ ਸ਼ਬਦ ਵਰਤਿਆ ਸੀ, ਪਿਛਲੇ ਸਾਲ ਈਵੈਂਟ ਦੇ ਰੱਦ ਹੋਣ ਲਈ ਵਾਇਰਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੈਕਨਾਇਰ ਨੇ ਬੈਲੀ ਸਪੋਰਟਸ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ, ”ਪਿਛਲੇ ਸਾਲ ਮਈ ‘ਚ ਆਯੋਜਿਤ ਸਮਾਰੋਹ ‘ਚ ਮੈਂ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਸੀ, ਉਹ ਅਣ-ਉਚਿਤ ਸਨ। ਮੈਂ ਉਸ ਸਮੇਂ ਲੋਕਾਂ ਤੋਂ ਤੁਰੰਤ ਮੁਆਫੀ ਮੰਗੀ ਸੀ ਅਤੇ ਮੈਂ ਅੱਜ ਫਿਰ ਮੁਆਫੀ ਮੰਗਦਾ ਹਾਂ। ਮੈਂ ਜਾਣਦਾ ਹਾਂ ਕਿ ਆਪਣੇ ਸ਼ਬਦਾਂ ਨੂੰ ਸੋਚ-ਸਮਝ ਕੇ ਚੁਣਨਾ ਚਾਹੀਦਾ ਹੈ।”

Share this Article
Leave a comment