Home / News / ਚੀਨ ‘ਚ ਮੁੜ ਕੋਰੋਨਾ ਦੀ ਦਹਿਸ਼ਤ, ਇੱਕ ਹੋਰ ਸ਼ਹਿਰ ‘ਚ ਲੱਗਿਆ ਲਾਕਡਾਊਨ

ਚੀਨ ‘ਚ ਮੁੜ ਕੋਰੋਨਾ ਦੀ ਦਹਿਸ਼ਤ, ਇੱਕ ਹੋਰ ਸ਼ਹਿਰ ‘ਚ ਲੱਗਿਆ ਲਾਕਡਾਊਨ

ਬੀਜਿੰਗ: ਚੀਨ ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੁਣ ਤੱਕ 3 ਸ਼ਹਿਰਾਂ ਵਿੱਚ ਵੀ ਲਾਕਡਾਊਨ ਲਗਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਚੀਨ ਵਿੱਚ ਲਗਭਗ 20 ਮਿਲੀਅਨ ਲੋਕ ਆਪਣੇ ਘਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।

ਚੀਨ ਦੇ ਸ਼ਹਿਰ ਅਨਿਆਂਗ ਵਿੱਚ ਸੋਮਵਾਰ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਜਦੋਂ ਓਮੀਕਰੌਨ ਦੇ ਦੋ ਮਾਮਲੇ ਦਰਜ ਕੀਤੇ ਗਏ। ਲਾਕਡਾਊਨ ਤੋਂ ਬਾਅਦ ਹੁਣ ਸਥਾਨਕ ਵਾਸੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਜ਼ਰੂਰੀ ਸਮਾਨ ਵੇਚਣ ਵਾਲੇ ਸਟੋਰਜ਼ ਤੋਂ ਇਲਾਵਾ ਸਭ ਬੰਦ ਕਰ ਦਿੱਤਾ ਗਿਆ ਹੈ।

ਉਥੇ ਹੀ ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਅਨਿਆਂਗ ਦਾ ਲਾਕਡਾਊਨ ਕਿੰਨਾਂ ਸਮਾਂ ਚੱਲਦਾ ਰਹੇਗਾ। ਦੱਸਣਯੋਗ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਸਮੇਂ 2020 ਦੀ ਸ਼ੁਰੂਆਤ ਵਿੱਚ ਵੁਹਾਨ ਤੇ ਹੁਬੇਈ ‘ਚ ਕੀਤੇ ਗਏ ਲਾਕਡਾਊਨ ਤੋਂ ਵੀ ਇਹ ਲਾਕਡਾਊਨ ਲੰਮੇਂ ਸਮੇਂ ਲਗਾਏ ਜਾ ਰਹੇ ਹਨ।

Check Also

ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ, ਕਵਾਡ ਕਾਨਫਰੰਸ ਵਿੱਚ ਹੋਣਗੇ ਸ਼ਾਮਿਲ

ਕੈਨਬਰਾ- ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਨੇ ਟੋਕੀਓ ਵਿੱਚ ਕਵਾਡ ਕਾਨਫਰੰਸ ਤੋਂ …

Leave a Reply

Your email address will not be published.