Breaking News

ਨਵੀਂ ਦਿੱਲੀ ਆ ਰਹੇ 16 ਭਾਰਤੀ ਅਮਰੀਕੀਆਂ ਨੂੰ ਪੁਰਾਣੇ ਰੱਦ ਕੀਤੇ ਪਾਸਪੋਰਟ ਨਾ ਲਿਜਾਣ ਕਾਰਨ ਹਵਾਈ ਅੱਡੇ ‘ਤੇ ਰੋਕਿਆ

ਵਾਸ਼ਿੰਗਟਨ: ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ 16 ਭਾਰਤੀ ਅਮਰੀਕੀਆਂ ਨੂੰ ਉਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਜੌਹਨ ਐੱਫ ਕੈਨੇਡੀ ਹਵਾਈ ਅੱਡੇ ਤੇ ਰੋਕ ਲਿਆ ਗਿਆ।

ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਕਤ ਓਸੀਆਈ ਕਾਰਡਧਾਰਕ ਯਾਤਰੀ ਪੁਰਾਣੇ ਰੱਦ ਕੀਤੇ ਪਾਸਪੋਰਟ ਨਾਲ ਨਹੀਂ ਲੈ ਕੇ ਆਏ ਸਨ ਜਿਸ ਕਾਰਨ ਏਅਰ ਇੰਡੀਆ ਉਨ੍ਹਾਂ ਦੇ ਬੋਰਡਿੰਗ ਪਾਸ ਨਹੀਂ ਬਣਾ ਰਿਹਾ ਸੀ।

ਦੱਸਣਯੋਗ ਹੈ ਕਿ ਨਵੇਂ ਨਿਯਮਾਂ ਮੁਤਾਬਕ, ਇਨ੍ਹਾਂ ਮੁਸਾਫਰਾਂ ਨੂੰ ਆਪਣੇ ਨਾਲ ਪੁਰਾਣੇ ਰੱਦ ਕੀਤੇ ਹੋਏ ਪਾਸਪੋਰਟ ਵੀ ਲੈ ਕੇ ਆਉਣੇ ਸਨ ਜਿਸਦਾ ਨੰਬਰ ਉਨ੍ਹਾਂ  ਦੇ  ਭਾਰਤੀ ਵਿਦੇਸ਼ੀ ਨਾਗਰਿਕ  ( ਓਸੀਆਈ )  ਕਾਰਡ ‘ਤੇ ਆਂਕਿਆ ਹੋਇਆ ਸੀ। ਪਰ ਇਨ੍ਹਾਂ 16 ਯਾਤਰੀਆਂ ਚੋਂ ਕਿਸੇ ਨੂੰ ਇਨ੍ਹਾਂ ਨਵੇਂ ਨਿਯਮ ਦੀ ਜਾਣਕਾਰੀ ਨਹੀਂ ਸੀ।

ਜੌਹਨ ਐੱਫ ਕੈਨੇਡੀ ਏਅਰਪੋਰਟ ‘ਤੇ ਏਅਰ ਇੰਡੀਆ ਦਾ ਕਾਊਂਟਰ ਬੰਦ ਹੋਣ ਚ ਸਿਰਫ ਅੱਧੇ ਘੰਟੇ ਤੋਂ ਵੀ ਘੱਟ ਦਾ ਸਮਾਂ ਬਚਿਆ ਸੀ ਜਦੋਂ ਇਹ 16 ਯਾਤਰੀ ਸਮੁਦਾਇਕ ਕਾਰਕੁਨ ਪ੍ਰੇਮ ਭੰਡਾਰੀ ਦੇ ਕੋਲ ਸਹਾਇਤਾ ਲਈ ਪੁੱਜੇ ।

ਭੰਡਾਰੀ ਨੇ ਦੱਸਿਆ,  ਇਹ ਸਾਰੇ 16 ਭਾਰਤੀ – ਅਮਰੀਕੀ ਹਵਾਈ ਅੱਡੇ ‘ਤੇ ਹੀ ਫਸੇ ਰਹਿ ਜਾਂਦੇ ਅਤੇ ਉਨ੍ਹਾਂ ਨੂੰ ਇਲਾਵਾ ਪੈਸਾ ਦੇ ਕੇ ਫਿਰ ਤੋਂ ਟਿਕਟ ਬੁੱਕ ਕਰਨ ਲਈ ਕਿਹਾ ਜਾਂਦਾ ਜਾਂ ਘਰ ਭੇਜ ਦਿੱਤਾ ਜਾਂਦਾ ਪਰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ,  ਨਿਊਯਾਰਕ ਦੇ ਕੌਂਸਲ ਜਨਰਲ ਸੰਦੀਪ ਚੱਕਰਵਰਤੀ ਅਤੇ ਏਅਰ ਇੰਡੀਆ  ਦੇ ਮੁਖੀ ਕਮਲ ਰੋਲ ਦੇ ਉੱਚ ਪੱਧਰ ਤੇ ਦਖਲ ਤੋਂ ਬਾਅਦ ਉਨ੍ਹਾਂ ਨੂੰ ਯਾਤਰਾ ਦੀ ਆਗਿਆ ਦੇ ਦਿੱਤੀ ਗਈ ।

ਚੱਕਰਵਰਤੀ ਦੇ ਜੇਕੇਐੱਫ ਹਵਾਈਅੱਡੇ ਤੇ ਏਅਰ ਇੰਡੀਆ ਨੂੰ ਇੱਕ ਈ – ਮੇਲ ਲਿਖਣ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੂੰ ਉਡਾਣ ਭਰਨ ਤੋਂ ਕੁਝ ਮਿੰਟ ਪਹਿਲਾਂ ਜਹਾਜ਼ ‘ਚ ਸਵਾਰ ਹੋਣ ਦੀ ਆਗਿਆ ਦੇ ਦਿੱਤੀ ਗਈ ।

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਨਿਯਮਾਂ ਦੇ ਵਾਰੇ ਜ਼ਿਆਦਾਤਰ ਓਸੀਆਈ ਕਾਰਡਧਾਰਕਾਂ ਨੂੰ ਨਹੀਂ ਪਤਾ ਸੀ। ਇਨ੍ਹਾਂ ਸਾਰੇ ਭਾਰਤੀ – ਅਮਰੀਕੀਆਂ ਕੋਲ ਓਸੀਆਈ ਕਾਰਡ ਤਾਂ ਸਨ ਪਰ ਉਨ੍ਹਾਂ ਕੋਲ ਉਨ੍ਹਾਂ ਦੇ ਪੁਰਾਣੇ ਪਾਸਪੋਰਟ ਨਹੀਂ ਸਨ।

Check Also

ਜ਼ੇਲੇਂਸਕੀ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਕੀਤਾ ਸੰਬੋਧਨ, ਕਿਹਾ ਰੂਸੀ ਹਮਲਾ ਸਾਡੀ ਜਿੱਤ ਨਾਲ ਹੀ ਹੋਵੇਗਾ ਖ਼ਤਮ

ਨਿਊਜ਼ ਡੈਸਕ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵਿਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਯੂਕਰੇਨ ਦੇ …

Leave a Reply

Your email address will not be published. Required fields are marked *