ਗਲਵਾਨ ਘਾਟੀ ਸੰਘਰਸ਼ ‘ਚ ਮਾਰੇ ਗਏ ਚੀਨੀ ਫੌਜੀਆਂ ਦੇ ਅੰਕੜੇ ‘ਤੇ ਸਵਾਲ ਚੁੱਕਣ ਵਾਲੇ ਬਲਾਗਰ ਨੂੰ 8 ਮਹੀਨੇ ਦੀ ਕੈਦ

TeamGlobalPunjab
1 Min Read

ਨਿਊਜ਼ ਡੈਸਕ: ਗਲਵਾਨ ਘਾਟੀ ‘ਚ ਭਾਰਤੀ ਫੌਜ ਨਾਲ ਹੋਈ ਝੜਪ ‘ਚ ਚੀਨੀ ਫੌਜੀਆਂ ਦੀਆਂ ਮੌਤਾਂ ਦੇ ਅੰਕੜੇ ‘ਤੇ ਸਵਾਲ ਚੁੱਕਣ ਵਾਲੇ ਚੀਨੀ ਬਲਾਗਰ ਨੂੰ 8 ਮਹੀਨੇ ਕੈਦ ਦੀ ਸਜ਼ਾ ਦਿੱਤੀ ਗਈ ਹੈ। ਬਲਾਗਰ ਨੇ ਚੀਨ ਵੱਲੋਂ ਝੜਪ ‘ਚ ਮਾਰੇ ਗਏ ਫ਼ੌਜੀਆਂ ਦਾ ਜੋ ਅੰਕੜਾ ਜਾਰੀ ਕੀਤਾ ਸੀ, ਉਸ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਟਿੱਪਣੀ ਦੇ ਚਲਦਿਆਂ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਤੇ ਹੁਣ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

Qiu Ziming ਨਾਮ ਦੇ ਬਲਾਗਰ ਨੂੰ 8 ਮਹੀਨੇ ਦੀ ਸਜ਼ਾ ਦੇ ਨਾਲ ਹੀ ਇਹ ਆਦੇਸ਼ ਵੀ ਦਿੱਤੇ ਗਏ ਹਨ, ਕਿ ਉਹ ਨੈਸ਼ਨਲ ਮੀਡੀਆ ਜ਼ਰੀਏ 10 ਦਿਨਾਂ ਅੰਦਰ ਆਪਣੇ ਬਿਆਨ ਨੂੰ ਲੈ ਕੇ ਮੁਆਫੀ ਮੰਗਣ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ Qiu ਨੇ ਆਪਣੀ ਗ਼ਲਤੀ ਸਵੀਕਾਰ ਲਈ ਹੈ ਅਤੇ ਅਦਾਲਤ ਵਿੱਚ ਆਪਣੀ ਅਰਜ਼ੀ ‘ਚ ਕਿਹਾ ਹੈ ਕਿ ਉਹ ਅੱਗੇ ਤੋਂ ਕਦੇ ਇਸ ਤਰ੍ਹਾਂ ਦੀ ਹਰਕਤ ਨਹੀਂ ਕਰੇਗਾ, ਇਸ ਲਈ ਉਸ ਨੂੰ ਘੱਟ ਸਜ਼ਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ 1 ਮਾਰਚ ਨੂੰ Qiu ਨੇ ਇਕ ਟੀਵੀ ਚੈਨਲ ‘ਤੇ ਆਪਣੇ ਬਿਆਨ ਨੂੰ ਲੈ ਕੇ ਮੁਆਫੀ ਮੰਗੀ ਸੀ। ਮੀਡੀਆ ਰਿਪੋਰਟਾਂ ਮੁਤਾਬਕ Qiu ਨੇ ਕਿਹਾ ਸੀ ਕਿ ਮੈਂ ਆਪਣੇ ਬਿਆਨ ਨੂੰ ਲੈ ਕੇ ਸ਼ਰਮਿੰਦਾ ਹਾਂ ਤੇ ਮੁਆਫੀ ਮੰਗਦਾ ਹਾਂ।

Share this Article
Leave a comment