ਨਿਊਜ਼ ਡੈਸਕ : ਇਕ ਪਾਸੇ ਜਿੱਥੇ ਕੋਰੋਨਾ ਦੇ ਵਧ ਰਹੇ ਮਾਮਲਿਆਂ ਕਾਰਨ ਚੀਨ ਅੰਦਰ ਹਫ਼ੜ ਦਫ਼ੜੀ ਮੱਚੀ ਹੋਈ ਹੈ ਤਾਂ ਉਥੇ ਹੀ ਕਈ ਹੋਰ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਹਨ। ਦਰਅਸਲ ਚੀਨ ਦੇ ਇੱਕ ਸੀਨੀਅਰ ਸਿਹਤ ਅਧਿਕਾਰੀ ਵਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਸੀ ਕਿ ਚੀਨ ਦੇ ਇੱਕ ਸ਼ਹਿਰ ਵਿੱਚ ਹਰ ਰੋਜ਼ ਪੰਜ ਲੱਖ ਲੋਕ ਕੋਵਿਡ-19 ਨਾਲ ਸੰਕਰਮਿਤ ਹੋ ਰਹੇ ਹਨ। ਜਿਸ ਤੋਂ ਬਾਅਦ ਸਿਹਤ ਅਧਿਕਾਰੀ ਦੀ ਇਸ ਟਿੱਪਣੀ ਨੂੰ ਤੁਰੰਤ ਸੈਂਸਰ ਕਰ ਦਿੱਤਾ ਗਿਆ।
ਕਿੰਗਦਾਓ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੁਆਰਾ ਚਲਾਏ ਗਏ ਇੱਕ ਨਿਊਜ਼ ਆਉਟਲੈਟ ਨੇ ਸ਼ੁੱਕਰਵਾਰ ਨੂੰ ਕਿੰਗਦਾਓ ਨਗਰਪਾਲਿਕਾ ਦੇ ਸਿਹਤ ਮੁਖੀ ਦੀ ਰਿਪੋਰਟ ਵਿੱਚ ਕਿਹਾ ਕਿ ਪੂਰਬੀ ਸ਼ਹਿਰ ਇੱਕ ਦਿਨ ਵਿੱਚ “490,000 ਅਤੇ 530,000 ਦੇ ਵਿਚਕਾਰ” ਨਵੇਂ ਕੋਵਿਡ ਕੇਸ ਮਿਲ ਰਹੇ ਹਨ।
ਬੋ ਤਾਓ ਨੇ ਕਥਿਤ ਤੌਰ ‘ਤੇ ਕਿਹਾ, ਕਿੰਗਦਾਓ, ਲਗਭਗ 10 ਮਿਲੀਅਨ ਲੋਕਾਂ ਦਾ ਤੱਟਵਰਤੀ ਸ਼ਹਿਰ ਹੈ ਜਿੱਥੇ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਹਫਤੇ ਦੇ ਅੰਤ ਵਿੱਚ ਕੇਸਾਂ ਦੀ ਦਰ ਹੋਰ 10 ਪ੍ਰਤੀਸ਼ਤ ਵਧ ਜਾਵੇਗੀ। ਰਿਪੋਰਟ ਨੂੰ ਕਈ ਹੋਰ ਨਿਊਜ਼ ਆਉਟਲੈਟਾਂ ਦੁਆਰਾ ਸਾਂਝਾ ਕੀਤਾ ਗਿਆ ਸੀ, ਪਰ ਕੇਸ ਡੇਟਾ ਨੂੰ ਹਟਾਉਣ ਲਈ ਸ਼ਨੀਵਾਰ ਸਵੇਰ ਤੱਕ ਸੰਪਾਦਿਤ ਕੀਤਾ ਗਿਆ ਸੀ।
ਚੀਨ ਨੇ ਅਧਿਕਾਰਤ ਤੌਰ ‘ਤੇ 22 ਦਸੰਬਰ ਨੂੰ ਦੇਸ਼ ਭਰ ਵਿੱਚ 4,000 ਤੋਂ ਘੱਟ ਨਵੇਂ ਲੱਛਣ ਵਾਲੇ ਸਥਾਨਕ COVID ਕੇਸਾਂ ਦੀ ਰਿਪੋਰਟ ਕੀਤੀ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਲਗਾਤਾਰ ਤੀਜੇ ਦਿਨ ਕੋਵਿਡ ਕਾਰਨ ਕੋਈ ਨਵੀਂ ਮੌਤ ਨਹੀਂ ਹੋਈ ਹੈ।