ਤਾਲੀਬਾਨ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਅੱਗੇ ਆਇਆ ਚੀਨ, 310 ਲੱਖ ਡਾਲਰ ਦੀ ਮਦਦ ਦਾ ਕੀਤਾ ਐਲਾਨ

TeamGlobalPunjab
2 Min Read

ਬੀਜਿੰਗ : ਅਫਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਹੀ ਚੀਨ ਨੇ ਉਨ੍ਹਾਂ ਦੀ ਮਦਦ ਲਈ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ। ਚੀਨ ਨੇ ਤਾਲਿਬਾਨ ਨੂੰ ਸਰਕਾਰ ਚਲਾਉਣ ਲਈ 310 ਲੱਖ (31 ਮਿਲੀਅਨ) ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨ ਅਫਗਾਨਿਸਤਾਨ ਨੂੰ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਵੀ ਭੇਜ ਰਿਹਾ ਹੈ। ਚੀਨ ਨੇ ਕਿਹਾ ਕਿ ਇਹ ਮਦਦ ਅਰਾਜਕਤਾ ਨੂੰ ਖਤਮ ਕਰਨ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਜ਼ਰੂਰੀ ਹੈ।

ਇਹ ਐਲਾਨ ਅਫਗਾਨਿਸਤਾਨ ਦੀ ਸਥਿਤੀ ‘ਤੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ ‘ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ, ‘ਚੀਨ ਅਫਗਾਨਿਸਤਾਨ ਨੂੰ ਅਨਾਜ, ਸਰਦੀਆਂ ਦੇ ਸਮਾਨ, ਕੋਰੋਨਾ ਟੀਕੇ ਅਤੇ ਲੋੜੀਂਦੀ ਦਵਾਈਆਂ ਲਈ 200 ਮਿਲੀਅਨ ਯੂਆਨ ਯਾਨੀ 31 ਮਿਲੀਅਨ ਅਮਰੀਕੀ ਡਾਲਰ ਮੁਹੱਈਆ ਕਰਵਾਏਗਾ।

ਪਾਕਿਸਤਾਨ ਦੀ ਪ੍ਰਧਾਨਗੀ ਵਾਲੀ ਮੀਟਿੰਗ ਵਿੱਚ ਈਰਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਮਲ ਹੋਏ। ਵਾਂਗ ਯੀ ਨੇ ਕਿਹਾ, ‘ਪਹਿਲੇ ਬੈਚ’ ਚ ਚੀਨ ਨੇ ਅਫਗਾਨਿਸਤਾਨ ਨੂੰ 30 ਲੱਖ ਟੀਕੇ ਦਾਨ ਕਰਨ ਦਾ ਫੈਸਲਾ ਕੀਤਾ ਹੈ। ‘ ਚੀਨ ਨੇ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਦੁਨੀਆ ਨੂੰ ਤਾਲਿਬਾਨ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਇਸ ਕੜੀ ਵਿੱਚ ਵਿੱਤੀ ਸਹਾਇਤਾ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਅਫਗਾਨਿਸਤਾਨ ਨੂੰ ਦਿੱਤੀ ਗਈ ਇਹ ਮਦਦ ਸਿਰਫ ਸ਼ੁਰੂਆਤ ਹੈ। ਚੀਨ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਹੁਣ ਅਫਗਾਨਿਸਤਾਨ ਦੀ ਸਥਿਤੀ ਨੂੰ ਆਮ ਕਰਨਾ ਚਾਹੀਦਾ ਹੈ।

TAGGED:
Share this Article
Leave a comment