ਭ੍ਰਿਸ਼ਟ ਅਮੀਰ ਆਗੂਆਂ ਤੇ ਗੈਂਗਸਟਰਾਂ ਦੀਆਂ ਲਗਜ਼ਰੀ ਕਾਰਾਂ ਨਿਲਾਮ ਕਰ ਭਰੀਆਂ ਜਾਣਗੀਆਂ ਗਰੀਬਾਂ ਦੀਆਂ ਝੋਲੀਆਂ

TeamGlobalPunjab
2 Min Read

ਮੈਕਸਿਕੈਲੀ: ਮੈਕਸਿਕੋ ਸਰਕਾਰ ਨੇ ਗਰੀਬਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭ੍ਰਿਸ਼ਟ ਅਮੀਰ ਆਗੂਆਂ ਅਤੇ ਗੈਂਗਸਟਰਾਂ ਦੀ ਜ਼ਾਇਦਾਦ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ। ਇਸ ਹਫਤੇ ਸਰਕਾਰ ਨੇ ਆਪਣੀ ਭ੍ਰਿਸ਼ਟਾਚਾਰ ਰੋਕੂ ਮੁਹਿਮ ਤਹਿਤ ਲਗਭਗ 82 ਵਾਹਨਾਂ ਦੀ ਨਿਲਾਮੀ ਕਰੇਗੀ। ਇਸ ਤੋਂ ਇਕੱਠੀ ਹੋਈ ਰਾਸ਼ੀ ਦੀ ਵਰਤੋਂ ਸਮਾਜਿਕ ਕੰਮਾਂ ‘ਚ ਕੀਤੀ ਜਾਵੇਗੀ ਜਿਸ ਨਾਲ ਗਰੀਬਾਂ ਨੂੰ ਫਾਇਦਾ ਹੋਵੇਗਾ।

ਨਿਲਾਮੀ ਤੋਂ 9 ਕਰੋੜ ਰੁਪਏ ਹੋਣਗੇ ਇੱਕਠੇ
ਚੋਰੀ ਦਾ ਸਾਮਾਨ ਵਾਪਸ ਕਰਨ ਵਾਲੀ ਸੰਸਥਾ ‘ਇੰਸਟੀਚਿਊਟ ਟੂ ਰਿਟਰਨ ਸਟੋਲਨ ਗੁਡਜ਼’ ਦੀ ਸਥਾਪਨਾ ਹਾਲ ਹੀ ‘ਚ ਸਰਕਾਰ ਵੱਲੋਂ ਕੀਤੀ ਗਈ ਹੈ। ਇਸ ਦੇ ਲਈ ਰੋਡ੍ਰੀਗੇਜ ਵਰਗਾਸ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਲਾਮੀ ‘ਚ ਸ਼ਾਮਲ ਵਾਹਨਾਂ ਦੀ ਕੀਮਤ ਲਗਭਗ 10 ਲੱਖ ਪੌਂਡ (8 ਕਰੋੜ 81 ਲੱਖ ਰੁਪਏ) ਹੈ।

ਜਿਨ੍ਹਾਂ ਵਾਹਨਾ ਦੀ ਨਿਲਾਮੀ ਹੋਣੀ ਹੈ ਉਸ ‘ਚ 53 ਲੱਖ ਦੀ ਲੈਮਬਰਗਿਨੀ ਵੀ ਸ਼ਾਮਲ ਹੈ। ਇਸ ਦੇ ਇਲਾਵਾ ਬੁਲੇਟ ਪਰੂਫ ਐੱਸ. ਯੂ. ਵੀ. ਅਤੇ 2009 ਮਾਡਲ ਦੀ ਹਮਰ ਨੂੰ ਨੀਲਾਮ ਕੀਤਾ ਜਾਵੇਗਾ। ਇਸ ਦੇ ਬਾਅਦ ਆਉਣ ਵਾਲੇ ਹਫਤੇ ‘ਚ ਭ੍ਰਿਸ਼ਟ ਨੇਤਾਵਾਂ ਅਤੇ ਡਰੱਗ ਮਾਫੀਆ ਦੇ ਜ਼ਬਤ ਘਰਾਂ ਤੇ ਗਹਿਣਿਆਂ ਦੀ ਵੀ ਨੀਲਾਮੀ ਕੀਤੀ ਜਾਣੀ ਹੈ।

ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਏਲ ਲੋਪੇਜ ਓਬ੍ਰਾਡੋਰ ਦੀ ਅਗਵਾਈ ‘ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਨੇ ਲੋਕਾਂ ਤੋਂ ਇਸ ਨਿਲਾਮੀ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਦਸੰਬਰ ‘ਚ ਚੋਣ ਜਿੱਤਣ ਵਾਲੇ ਓਬ੍ਰਾਡੋਰ ਨੇ ਵਾਅਦਾ ਕੀਤਾ ਸੀ ਕਿ ਉਹ ਮੈਕਸੀਕੋ ਦੀ ਰਾਜਨੀਤੀ ਨੂੰ ਸਾਫ ਕਰਨ ਆਏ ਹਨ। ਹਾਲ ਹੀ ‘ਚ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ ਵੋਟਾਂ ‘ਚ ਉਨ੍ਹਾਂ ਨੂੰ 70 ਫੀਸਦੀ ਅਪਰੂਵਲ ਰੇਟਿੰਗ ਮਿਲੀ ਹੈ।

Share this Article
Leave a comment