ਤਹਿਰਾਨ: ਦੁਨੀਆ ਦੇ ‘ਸਭ ਤੋਂ ਗੰਦੇ ਵਿਅਕਤੀ’ ਦੀ 94 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ 70 ਸਾਲ ਬਾਅਦ ਉਨ੍ਹਾਂ ਨੂੰ ਇਸ਼ਨਾਨ ਕਰਵਾਇਆ ਗਿਆ ਸੀ। ਕੁਝ ਮਹੀਨੇ ਇਸ਼ਨਾਨ ਕਰਨ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਮਾਊ ਹਾਜੀ ਨਾਂ ਦੇ ਵਿਅਕਤੀ ਨੇ 50 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਪਾਣੀ ਅਤੇ ਸਾਬਣ ਦੀ ਵਰਤੋਂ ਨਹੀਂ ਕੀਤੀ ਸੀ। ਉਸਨੂੰ ਡਰ ਸੀ ਕਿ ਇਹ ਉਸਨੂੰ ਬਿਮਾਰ ਕਰ ਸਕਦਾ ਹੈ। ਈਰਾਨ ਦਾ ਰਹਿਣ ਵਾਲਾ ਇਹ ਵਿਅਕਤੀ ਦੇਸ਼ ਦੇ ਦੱਖਣੀ ਪ੍ਰਾਂਤ ਪਰਸ਼ੀਆ ਵਿੱਚ ਰਹਿੰਦਾ ਸੀ। ਸਥਾਨਕ ਪਿੰਡ ਵਾਸੀਆਂ ਨੇ ਉਸ ਨੂੰ ਕਈ ਵਾਰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ। ਅਮਾਊ ਹਾਜੀ ਨੇ ਆਖਰਕਾਰ ਦਬਾਅ ਅੱਗੇ ਝੁਕ ਕੇ ਕੁਝ ਮਹੀਨੇ ਪਹਿਲਾਂ ਨਹਾ ਲਿਆ ਸੀ। ਹਾਜੀ ਨੂੰ ‘ਦੁਨੀਆਂ ਦੇ ਸਭ ਤੋਂ ਗੰਦੇ ਆਦਮੀ’ ਵਜੋਂ ਜਾਣਿਆ ਜਾਂਦਾ ਸੀ।
ਸਥਾਨਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਹਾਜੀ, ਜੋ ਕਿ ਅਣਵਿਆਹਿਆ ਸੀ, “ਬਿਮਾਰ ਹੋਣ” ਦੇ ਡਰੋਂ ਨਹਾਉਣ ਤੋਂ ਪਰਹੇਜ਼ ਕਰਦਾ ਸੀ। ਦੂਜੇ ਪਾਸੇ, ਸਥਾਨਕ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਸੰਨਿਆਸੀ ਨੂੰ “ਉਸਦੀ ਜਵਾਨੀ ਵਿੱਚ ਕਿਸੇ ਕਾਰਨ ਕਰਕੇ ਭਾਵਨਾਤਮਕ ਸਦਮਾ ਲੱਗਿਆ ਸੀ। ਇਸ ਤੋਂ ਬਾਅਦ ਉਸ ਨੇ ਪਾਣੀ ਤੋਂ ਦੂਰੀ ਬਣਾ ਲਈ ਸੀ। ਇੱਕ ਵਾਰ ਉਸਦੇ ਗੁਆਂਢੀਆਂ ਨੇ ਉਸਨੂੰ ਸਥਾਨਕ ਨਦੀ ਵਿੱਚ ਨਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਉਹ ਉਨ੍ਹਾਂ ਨੂੰ ਆਪਣੇ ਨਾਲ ਕਾਰ ‘ਚ ਲੈ ਕੇ ਜਾਣ ਲੱਗਾ ਪਰ ਸਫਰ ਦਾ ਮਕਸਦ ਸਮਝ ਕੇ ਹਾਜੀ ਕਿਸੇ ਤਰ੍ਹਾਂ ਕਾਰ ‘ਚੋਂ ਉਤਰ ਗਿਆ।ਉਹ ਹਮੇਸ਼ਾ ਆਪਣੇ ਸਰੀਰ ‘ਤੇ ਕਾਲਖ ਮਲ ਕੇ ਰੱਖਦਾ ਸੀ।
ਉਹ ਇਸ ਰੂਪ ਵਿੱਚ ਗਲੀਆਂ ਵਿੱਚ ਘੁੰਮਦਾ ਰਹਿੰਦਾ ਸੀ। ਉਹ ਇੱਕ ਸਿੰਡਰ-ਬਲਾਕ ਝੌਂਪੜੀ ਵਿੱਚ ਰਹਿੰਦਾ ਸੀ, ਜਿਸ ਨੂੰ ਸਥਾਨਕ ਪਿੰਡ ਵਾਸੀਆਂ ਨੇ ਬਣਾਇਆ ਸੀ। ਰਿਪੋਰਟ ਮੁਤਾਬਕ ਕੁਝ ਮਹੀਨੇ ਪਹਿਲਾਂ ਪਿੰਡ ਵਾਸੀਆਂ ਨੇ ਉਸ ਨੂੰ ਕਿਸੇ ਤਰ੍ਹਾਂ ਇਸ਼ਨਾਨ ਕਰਵਾ ਦਿੱਤਾ ਸੀ। ਕੁਝ ਦਿਨਾਂ ਬਾਅਦ ਉਹ ਬੀਮਾਰ ਹੋ ਗਿਆ। 94 ਸਾਲਾ ਹਾਜੀ ਸੜੀਆਂ ਹੋਈਆਂ ਲਾਸ਼ਾਂ ਨੂੰ ਖਾਂਦਾ ਸੀ। ਉਹ ਕਹਿੰਦਾ ਸੀ ਕਿ ਤਾਜ਼ਾ ਖਾਣਾ ਉਸ ਨੂੰ ਬਿਮਾਰ ਕਰ ਸਕਦਾ ਹੈ। ਰਿਪੋਰਟ ਮੁਤਾਬਕ 2014 ਵਿੱਚ ਉਹ ਜਾਨਵਰਾਂ ਦੇ ਮਲ-ਮੂਤਰ ਨਾਲ ਭਰੀ ਪਾਈਪ ਵਿੱਚ ਸਿਗਰਟ ਪੀਂਦਾ ਸੀ। ਹਾਜੀ ਦਾ ਅੰਤਿਮ ਸੰਸਕਾਰ ਮੰਗਲਵਾਰ ਰਾਤ ਫਾਰਸ ਦੇ ਫਰਸ਼ਬੰਦ ਸ਼ਹਿਰ ‘ਚ ਕੀਤਾ ਗਿਆ।
- Advertisement -
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਹਾਜੀ ਦੇ ਕੋਲ ਸਭ ਤੋਂ ਲੰਬੇ ਸਮੇਂ ਤੱਕ ਇਸ਼ਨਾਨ ਨਾ ਕਰਨ ਦਾ ਰਿਕਾਰਡ ਸੀ, ਪਰ ਕੁਝ ਲੋਕ ਇਸ ‘ਤੇ ਸਵਾਲ ਉਠਾਉਂਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2009 ਵਿੱਚ ਇੱਕ ਭਾਰਤੀ ਵਿਅਕਤੀ ਨੂੰ ਬੁਰਸ਼ ਕੀਤੇ ਬਿੰਨ੍ਹਾਂ ‘ਤੇ ਨਹਾਏ ਬਿੰਨ੍ਹਾਂ 35 ਸਾਲ ਹੋ ਗਏ ਹਨ। ਹਾਲਾਂਕਿ ਇਸ ਤੋਂ ਬਾਅਦ ਉਸ ਨਾਲ ਕੀ ਹੋਇਆ, ਇਹ ਸਪੱਸ਼ਟ ਨਹੀਂ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.