ਚੀਨ : ਰੈਸਟੋਰੈਂਟ ਦੀ ਇਮਾਰਤ ਡਿੱਗਣ ਨਾਲ 29 ਲੋਕਾਂ ਦੀ ਮੌਤ 28 ਹੋਰ ਜ਼ਖਮੀ

TeamGlobalPunjab
1 Min Read

ਬੀਜਿੰਗ : ਚੀਨ ਦੇ ਸ਼ੰਕਸੀ ਸੂਬੇ ‘ਚ ਸ਼ਨੀਵਾਰ ਨੂੰ ਇਕ ਰੈਸਟੋਰੈਂਟ ਦੀ ਇਮਾਰਤ ਢਹਿ ਢੇਰੀ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ ਕਰੀਬ 9.40 ਵਜੇ ਸ਼ੰਕਸੀ ਸੂਬੇ ਦੇ ਲਿਨਫੇਨ ਸ਼ਹਿਰ ‘ਚ ਵਾਪਰਿਆ। ਇਸ ਹਾਦਸੇ ‘ਚ 29 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 7 ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਰਾਤ ਭਰ ਚਲੇ ਰਾਹਤ ਤੇ ਬਚਾਅ ਕੰਮ ਤੋਂ ਬਾਅਦ 57 ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢ ਲਿਆ ਗਿਆ ਹੈ।

ਬਚਾਅ ਟੀਮ ਦੇ ਅਨੁਸਾਰ ਸ਼ਨੀਵਾਰ ਸਵੇਰੇ ਕਰੀਬ 9.40 ਵਜੇ ਪਰਿਵਾਰ ਦੇ ਮੈਂਬਰ ਅਤੇ ਸਾਥੀ ਪਿੰਡ ਜਿਆਂਗਫੇਨ ਕਾਉਂਟੀ ਦੇ ਚੇਨਜੁਆਂਗ ਪਿੰਡ ਦੇ ਜੁਕਸਿਅਨ ਰੈਸਟੋਰੈਂਟ ਵਿੱਚ ਇੱਕ 80 ਸਾਲਾ ਵਿਅਕਤੀ ਦੀ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਏ ਸਨ।

ਬਚਾਅ ਟੀਮ ਦਾ ਕੰਮ ਐਤਵਾਰ ਸਵੇਰੇ ਪੂਰਾ ਹੋ ਗਿਆ ਹੈ। ਰੈਸਟੋਰੈਂਟ ਦੇ ਦੋ ਮੰਜ਼ਿਲਾ ਇਮਾਰਤ ਦੇ  ਢਹਿ ਢੇਰੀ ਹੋ ਜਾਣ ਤੋਂ ਬਾਅਦ 57 ਲੋਕਾਂ ਨੂੰ ਇਸ ਦੇ ਮਲਬੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਿਨਹੂਆ ਨਿਊਜ਼ ਏਜੰਸੀ ਦੇ ਅਨੁਸਾਰ, ਇਹਨਾਂ ਵਿੱਚੋਂ 29 ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ, ਸੱਤ ਗੰਭੀਰ ਜ਼ਖਮੀ ਅਤੇ 21 ਹੋਰ ਮਾਮੂਲੀ ਸੱਟਾਂ ਨਾਲ ਜ਼ਖਮੀ ਹੋਏ ਹਨ।

Share This Article
Leave a Comment