ਕੈਨੇਡਾ ਦੀ ਅਦਾਲਤ ਨੇ ਪਲਾਸਟਿਕ ਨੂੰ ਜ਼ਹਿਰੀਲੇ ਦੇ ਤੌਰ ‘ਤੇ ਸੂਚੀਬੱਧ ਕਰਨ ਦੇ ਫੈਸਲੇ ਨੂੰ ਕੀਤਾ ਖਾਰਿਜ

Rajneet Kaur
2 Min Read

ਨਿਊਜ਼ ਡੈਸਕ: ਕੈਨੇਡੀਅਨ ਐਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਤਹਿਤ ਪਲਾਸਟਿਕ ਤੋਂ ਤਿਆਰ ਚੀਜ਼ਾਂ ਨੂੰ ਨੁਕਸਾਨਦੇਹ ਦੱਸਣ ਵਾਲੇ ਕੈਬਨਿਟ ਦੇ ਹੁਕਮਾਂ ਨੂੰ ਫੈਡਰਲ ਅਦਾਲਤ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ।ਫ਼ੈਡਰਲ ਅਦਾਲਤ ਦੇ ਜੱਜ ਨੇ ਫ਼ੈਸਲਾ ਸੁਣਾਇਆ ਹੈ ਕਿ ਪਲਾਸਟਿਕ ਦੀਆਂ ਵਸਤੂਆਂ ਨੂੰ ਜ਼ਹਿਰੀਲੇ ਵਜੋਂ ਸੂਚੀਬੱਧ ਕਰਨ ਦਾ ਫ਼ੈਡਰਲ ਸਰਕਾਰ ਦਾ ਫ਼ੈਸਲਾ “ਗ਼ੈਰ-ਵਾਜਬ ਅਤੇ ਗ਼ੈਰ-ਸੰਵਿਧਾਨਕ” ਸੀ।ਜਸਟਿਸ ਐਂਜੇਲਾ ਫ਼ਰਲੈਨੇਟੋ ਨੇ ਲਿਖਿਆ ਕਿ ਪਲਾਸਟਿਕ ਤੋਂ ਤਿਆਰ ਕੀਤੀਆਂ ਵਸਤੂਆਂ ਦੀ ਸ਼੍ਰੇਣੀ ਬਹੁਤ ਵਿਸ਼ਾਲ ਹੈ ਅਤੇ ਸਾਰਿਆਂ ਨੂੰ ਜ਼ਹਿਰੀਲੇ ਹੋਣ ਦੇ ਲੇਬਲ ਹੇਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਉਚਿਤ ਖਦਸ਼ਾ ਨਹੀਂ ਹੈ ਕਿ ਸਾਰੀਆਂ ਸੂਚੀਬੱਧ ਪਲਾਸਟਿਕ ਨਿਰਮਿਤ ਵਸਤੂਆਂ ਨੁਕਸਾਨਦੇਹ ਹਨ।

ਦਸ ਦਈਏ ਕਿ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ ਸਿੰਗਲ ਯੂਜ਼ ਵਾਲੀਆਂ ਪਲਾਸਟਿਕ ਦੀਆਂ ਆਈਟਮਾਂ ਜਿਨ੍ਹਾਂ ਵਿੱਚ ਸਟਰਾਅਜ਼, ਗਰੌਸਰੀ ਬੈਗਜ਼ ਤੇ ਟੇਕਆਊਟ ਕੰਟੇਨਰਜ਼ ਵੀ ਸ਼ਾਮਿਲ ਹਨ। ਸਰਕਾਰ ਐਨਵਾਇਰਮੈਂਟ ਪ੍ਰੋਟੈਕਸ਼ਨ ਤਹਿਤ ਸਿਰਫ ਉਨ੍ਹਾਂ ਚੀਜ਼ਾਂ ਨੂੰ ਹੀ ਰੈਗੂਲੇਟ ਕਰ ਸਕਦੀ ਹੈ ਜਿਨ੍ਹਾਂ ਨੂੰ ਐਕਟ ਤਹਿਤ ਨੁਕਸਾਨਦੇਹ ਮੰਨਿਆ ਜਾਂਦਾ ਹੈ। ਇਹ ਮਾਮਲਾ ਰਿਸਪਾਂਸੀਬਲ ਪਲਾਸਟਿਕ ਯੂਜ਼ ਕੋਲੀਸ਼ਨ ਤੇ ਕਈ ਕੈਮੀਕਲ ਕੰਪਨੀਆਂ ਵੱਲੋਂ ਉਠਾਇਆ ਗਿਆ ਜਿਹੜੀਆਂ ਪਲਾਸਟਿਕ ਦਾ ਨਿਰਮਾਣ ਕਰਦੀਆਂ ਹਨ।

ਵਾਤਾਵਰਣ ਮੰਤਰੀ ਸਟੀਵਨ ਗਿਲਬੌ ਨੇ  ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਕੈਨੇਡੀਅਨਜ਼ ਪਲਾਸਟਿਕ ਨੂੰ ਸਾਡੇ ਵਾਤਾਵਰਣ ਤੋਂ ਦੂਰ ਰੱਖਣ ਲਈ ਕਾਰਵਾਈ ਚਾਹੁੰਦੇ ਹਨ ਅਤੇ ਸਰਕਾਰ ਇਸ ਉਦੇਸ਼ ਲਈ ਲੜਾਈ ਜਾਰੀ ਰੱਖੇਗੀ। ਪਲਾਸਟਿਕ ਦੀਆਂ ਵਸਤੂਆਂ ਨੂੰ ਜ਼ਹਿਰੀਲੇ ਵਜੋਂ ਸੂਚੀਬੱਧ ਕਰਨ ਦਾ ਫ਼ੈਸਲਾ ਇੱਕ ਅਹਿਮ ਕਦਮ ਸੀ ਜਿਸ ਨੇ ਫ਼ੈਡਰਲ ਸਰਕਾਰ ਨੂੰ ਕੁਝ ਸਿੰਗਲ-ਵਰਤੋਂ ਵਾਲੀਆਂ ਪਲਾਸਟਿਕ ਵਸਤੂਆਂ ‘ਤੇ ਪਾਬੰਦੀ ਲਾਉਣ ਦੇ ਯੋਗ ਕੀਤਾ ਸੀ। ਉਹ ਨਿਯਮ, 20 ਦਸੰਬਰ ਤੋਂ, ਮੁਲਕ ਵਿੱਚ ਪਲਾਸਟਿਕ ਚੈਕਆਉਟ ਬੈਗ, ਕਟਲਰੀ, ਫੂਡ ਸਰਵਿਸ ਵੇਅਰ, ਸਟਿਰ-ਸਟਿਕਸ ਅਤੇ ਸਟਰੌਅ ਦੀ ਵਿਕਰੀ ‘ਤੇ ਪਾਬੰਦੀ ਲਗਾਉਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment