Home / ਸੰਸਾਰ / ਇਸ ਪਿੰਡ ‘ਚ 18 ਸਾਲ ਤੋਂ ਪੈਦਾ ਨਹੀਂ ਹੋਇਆ ਇੱਕ ਵੀ ਬੱਚਾ

ਇਸ ਪਿੰਡ ‘ਚ 18 ਸਾਲ ਤੋਂ ਪੈਦਾ ਨਹੀਂ ਹੋਇਆ ਇੱਕ ਵੀ ਬੱਚਾ

ਨਿਊਜ਼ ਡੈਸਕ: ਪੱਛਮੀ ਜਾਪਾਨ ਦੇ ਸ਼ਿਕੋਕੂ ਟਾਪੂ ‘ਤੇ ਬਣੇ ਨਗੋਰੋ ਪਿੰਡ ਨੂੰ ਗੋਸਟ ਵਿਲੇਜ ਯਾਨੀ ਭੂਤਾਂ ਦਾ ਪਿੰਡ ਕਿਹਾ ਜਾਂਦਾ ਹੈ। ਪਿਛਲੇ 18 ਸਾਲਾਂ ਵਿੱਚ ਇੱਥੇ ਇੱਕ ਵੀ ਬੱਚਾ ਪੈਦਾ ਨਹੀਂ ਹੋਇਆ ਹੈ ਤੇ ਅੱਜ ਵੀ ਇਸ ਪਿੰਡ ‘ਚ ਇੱਕ ਵੀ ਬੱਚਾ ਨਹੀਂ ਹੈ। ਇਸ ਪਿੰਡ ਦੇ ਸਾਰੇ ਪ੍ਰਾਈਮਰੀ ਸਕੂਲ ਲਗਭਗ 7 ਸਾਲ ਪਹਿਲਾਂ ਬੰਦ ਹੋ ਚੁੱਕੇ ਸਨ। ਨਗੋਰੋ ਪਿੰਡ ‘ਚ ਰਹਿਣ ਵਾਲੀ 69 ਸਾਲਾ ਮਹਿਲਾ ਸੁਕੁਮੀ ਆਯਾਨੋ ਨੇ ਖੁਸ਼ ਰਹਿਣ ਅਤੇ ਦੂਸਰਿਆਂ ਨੂੰ ਵੀ ਖੁਸ਼ ਰੱਖਣ ਲਈ ਇਨਸਾਨਾਂ ਦੇ ਪੁਤਲੇ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਸੁਕੁਮੀ  ਬੱਚਿਆਂ ਦੀ ਰੌਣਕ ਨੂੰ ਪੁਤਲਿਆਂ ਦੇ ਜ਼ਰੀਏ ਵਾਪਿਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਵੱਲੋਂ ਸਕੂਲ ਵਿੱਚ ਬੱਚਿਆਂ ਦੀ ਥਾਂ 40 ਤੋਂ ਵੱਧ ਪੁਤਲੇ ਬਣਾ ਕੇ ਰੱਖੇ ਗਏ ਹਨ। ਆਯਾਨੋ ਪਿਛਲੇ 7 ਸਾਲਾਂ ਤੋਂ ਡੋਲ ਫੈਸਟੀਵਲ ਨੂੰ ਵਧਾਵਾ ਦੇ ਰਹੀ ਹੈ ਤੇ ਉਸ ਨੇ ਪਿੰਡ ‘ਚ 250 ਤੋਂ ਜ਼ਿਆਦਾ ਪੁਤਲੇ ਬਣਾ ਕੇ ਰੱਖੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਇਸ ਪਿੰਡ ‘ਚ ਵੱਧ ਤੋਂ ਵੱਧ ਬੱਚੇ ਹੋਣ। ਜਿਸ ਨੂੰ ਪੂਰਾ ਕਰਨ ਲਈ ਉਹ ਜਗ੍ਹਾ-ਜਗ੍ਹਾ ‘ਤੇ ਬੱਚਿਆਂ ਦੇ ਪੁਤਲੇ ਬਣਾ ਕੇ ਰੱਖ ਰਹੀ ਹੈ। ਆਯਾਨੋ ਨੇ ਆਪਣੇ ਦੋਸਤਾਂ ਨਾਲ ਮਿਲ ਕੇ 350 ਪੁਤਲੇ ਬਣਾਏ ਹਨ, ਜਿਨ੍ਹਾਂ ਦੀ ਗਿਣਤੀ ਇਥੋਂ ਦੇ ਵਸਨੀਕਾਂ ਨਾਲੋਂ ਵੀ ਜ਼ਿਆਦਾ ਹੈ ਦਸ ਦਈਏ ਇਸ ਪਿੰਡ ਵਿੱਚ ਕੁੱਲ 27 ਲੋਕ ਰਹਿੰਦੇ ਹਨ। ਇਨ੍ਹਾਂ ਪੁਤਲਿਆਂ ਨੂੰ ਲੱਕੜ, ਤਾਰਾਂ ਦੇ ਫਰੇਮ, ਪੁਰਾਣੇ ਕੱਪੜੇ ਅਤੇ ਅਖਬਾਰ ਤੋਂ ਬਣਾਇਆ ਗਿਆ ਹੈ। ਪਿੰਡ ‘ਚ ਬਣੇ ਪੁਤਲੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਆਯਾਨੋ 16 ਸਾਲ ਤੋਂ ਇਸ ਪਿੰਡ ‘ਚ ਆਪਣੇ 90 ਸਾਲਾ ਸਹੁਰੇ ਨਾਲ ਰਹਿ ਰਹੀ ਹੈ।

Check Also

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਦਿੱਤਾ ਅਸਤੀਫ਼ਾ

ਨਿਊਜ਼ ਡੈਸਕ: ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ …

Leave a Reply

Your email address will not be published. Required fields are marked *