Breaking News

ਖੰਨਾ ‘ਚ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਕਰ ਰਿਹਾ ਬੱਚਾ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਿਆ

ਖੰਨਾ: ਬਸੰਤ ਪੰਚਮੀ ਦੇ ਤਿਉਹਾਰ ‘ਤੇ ਖੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਬੱਚਿਆਂ ਅਤੇ ਵੱਡਿਆਂ ਵੱਲੋਂ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਪਰ ਖੰਨਾ ‘ਚ ਇਸ ਤਿਉਹਾਰ ‘ਤੇ ਹਾਦਸਾ ਵਾਪਰ ਗਿਆ। ਇੱਥੇ ਪਤੰਗ ਚੜ੍ਹਾਉਂਦਾ ਇੱਕ ਬੱਚਾ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਮੁਤਾਬਕ ਬੱਚਾ ਆਪਣੀ ਛੱਤ ‘ਤੇ ਪਤੰਗ ਉਡਾ ਰਿਹਾ ਸੀ ਕਿ ਉਸ ਦੇ ਪੈਰ ‘ਚ ਡੋਰ ਫੱਸ ਗਈ, ਜਿਸ ‘ਚ ਉਹ ਉਲਝ ਕੇ ਦੂਜੀ ਮਜ਼ਿੰਲ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ।

ਉਸ ਨੂੰ ਤੁਰੰਤ ਖੰਨਾ ਦੇ ਟਰਾਮਾ ਸੈਂਟਰ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਕਾਰਨ ਪਰਿਵਾਰ ਬੇਹੱਦ ਘਬਰਾ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪੰਜ ਸਾਲਾਂ ਵਿਚ ਲੋਕਾਂ ਨੂੰ ਦਿੱਤੀ ਹਰੇਕ ਗਾਰੰਟੀ ਪੂਰੀ ਕਰੇਗੀ ਮਾਨ ਸਰਕਾਰ: ਕੇਜਰੀਵਾਲ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਹਰੇਕ ਖੇਤਰ …

Leave a Reply

Your email address will not be published. Required fields are marked *