IPL 2026: ਪੰਜਾਬ ਦੇ ਕ੍ਰਿਸ਼ਨ ਭਗਤ ਮੁੰਬਈ ਇੰਡੀਅਨਜ਼ ਟੀਮ ‘ਚ ਹੋਏ ਸ਼ਾਮਿਲ

Global Team
2 Min Read

ਨਿਊਜ਼ ਡੈਸਕ: ਪੰਜ ਵਾਰ ਦੀ ਆਈਪੀਐਲ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਈਪੀਐਲ 2026 ਤੋਂ ਪਹਿਲਾਂ ਟੀਮ ਵਿੱਚ ਅਹਿਮ ਬਦਲਾਅ ਕੀਤੇ ਹਨ। ਸਪੀਨ ਆਲਰਾਊਂਡਰ ਅਥਰਵ ਅੰਕੋਲੇਕਰ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ ਪੰਜਾਬ ਦੇ ਨੌਜਵਾਨ ਤੇਜ਼ ਗੇਂਦਬਾਜ਼ ਕ੍ਰਿਸ਼ਨ ਭਗਤ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਆਈਪੀਐੱਲ ਵੱਲੋਂ ਜਾਰੀ ਬਿਆਨ ਨੇ ਪੁਸ਼ਟੀ ਕੀਤੀ ਹੈ ਕਿ 21 ਸਾਲਾ ਕ੍ਰਿਸ਼ਨ ਭਗਤ ਨੂੰ 30 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਸਾਈਨ ਕੀਤਾ ਗਿਆ ਹੈ। ਸੱਜੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਭਗਤ ਨੇ ਪੰਜਾਬ ਲਈ 7 ਪਹਿਲੀ ਸ਼੍ਰੇਣੀ ਅਤੇ 9 ਲਿਸਟ ਏ ਮੈਚ ਖੇਡੇ ਹਨ। ਉਹ ਹੇਠਲੇ ਕ੍ਰਮ ਵਿੱਚ ਵੀ ਉਪਯੋਗੀ ਬੱਲੇਬਾਜ਼ੀ ਕਰ ਸਕਦਾ ਹੈ ਅਤੇ ਲਿਸਟ ਏ ਕ੍ਰਿਕਟ ਵਿੱਚ ਅਰਧ ਸੈਂਕੜੇ ਵੀ ਜੜੇ ਹਨ।

ਕ੍ਰਿਸ਼ ਭਗਤ ਪਿਛਲੇ ਦੋ ਸਾਲਾਂ ਤੋਂ ਮੁੰਬਈ ਇੰਡੀਅਨਜ਼ ਦੇ ਟਰਾਇਲਾਂ ਦਾ ਹਿੱਸਾ ਹਨ। ਉਹ 2026 DY ਪਾਟਿਲ T20 ਕੱਪ ਵਿੱਚ ਰਿਲਾਇੰਸ ਟੀਮ ਲਈ ਖੇਡਿਆ ਅਤੇ ਪ੍ਰੀ-ਸੀਜ਼ਨ ਦੌਰਾਨ ਇੱਕ ਸਹਾਇਕ ਗੇਂਦਬਾਜ਼ ਵਜੋਂ ਟੀਮ ਨਾਲ ਜੁੜਿਆ ਹੋਇਆ ਸੀ।ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਭਗਤ ਗੇਂਦਬਾਜ਼ੀ ਹਮਲੇ ‘ਚ ਸੰਤੁਲਨ ਲਿਆਏਗਾ ਅਤੇ ਵਾਧੂ ਹਰਫਨਮੌਲਾ ਵਿਕਲਪ ਵੀ ਪ੍ਰਦਾਨ ਕਰੇਗਾ। ਕ੍ਰਿਸ਼ ਜਲੰਧਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਭਤੀਜਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment