ਮੁੱਖ ਮੰਤਰੀ ਦਾ ਵਿਧਾਨ ਸਭਾ ਸੈਸ਼ਨ ਬਾਰੇ ਪ੍ਰਤੀਕਰਮ ਮਨੋਰੰਜਕ ਪਰ ਬੇਤੁਕਾ : ਸੁਖਬੀਰ ਸਿੰਘ ਬਾਦਲ

TeamGlobalPunjab
2 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦਾ ਸਿਰਫ ਇਕ ਦਿਨ ਦਾ ਇਜਲਾਸ ਸੱਦੇ ਜਾਣ ਦੇ ਫੈਸਲੇ ਦੀ ਉਹਨਾਂ ਵੱਲੋਂ ਕੀਤੀ ਗਈ ਆਲੋਚਨਾ ‘ਤੇ ਪ੍ਰਤੀਕਰਮ ਬਹੁਤ ਹੀ ਮਨੋਰੰਜਕ, ਬੇਤੁਕਾ ਤੇ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦੀ ਗਲਤੀ ਬਾਰੇ ਗੱਲ ਕਰਨ ਤੋਂ ਉਹ ਪ੍ਰੇਸ਼ਾਨ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਪ੍ਰਵਾਨ ਕਰ ਕੇ ਕਿ ਕਾਂਗਰਸ ਸਰਕਾਰ ਨੇ ਇਕ ਦਿਨ ਦਾ ਵਿਧਾਨ ਸਭਾ ਸੈਸ਼ਨ ਸਿਰਫ ਸੰਵਿਧਾਨਕ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਸੱਦਿਆ ਹੈ, ਮੁੱਖ ਮੰਤਰੀ ਨੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਹੁਣ ਮੁੱਖ ਮੰਤਰੀ ਨੇ ਖੁਦ ਮੰਨ ਲਿਆ ਹੈ ਕਿ ਇਹੀ ਸੱਚਾਈ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕੀ ਗੱਲ ਕਰ ਰਹੇ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਤੇ ਆਪ ਆਪਸ ‘ਚ ਰਲੇ ਹੋੇਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਹਮੇਸ਼ਾ ਸਰਕਾਰ ਦੀਆਂ ਬਜਰ ਗਲਤੀਆਂ, ਕੁਪ੍ਰਸ਼ਾਸਨ ਤੇ ਘੁਟਾਲਿਆਂ ਬਾਰੇ ਚੁੱਪ ਰਹੀ ਹੈ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਇਹ ਸਭ ਜਾਣਦੇ ਹਨ ਕਿ ਅਕਾਲੀ ਦਲ ਸਿਰਫ ਇਕਲੌਤੀ ਵਿਰੋਧੀ ਪਾਰਟੀ ਹੈ ਜੋ ਲੋਕਾਂ ਦੇ ਹਿਤਾਂ ਵਾਸਤੇ ਸ਼ੁਰੂ ਤੋਂ ਲੜਾਈ ਲੜਦੀ ਆਈ ਹੈ। ਉਹਨਾਂ ਕਿਹਾ ਕਿ ਆਪ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਤੇ ਇਹ ਖੇਡ ਹੁਣ ਬਹੁਤੀ ਦੇਰ ਤੱਕ ਲੁਕੀ ਨਹੀਂ ਰਹੇਗੀ ਕਿਉਂਕਿ ਪੰਜਾਬੀਆਂ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।

Share this Article
Leave a comment