ਮੁੱਖ ਮੰਤਰੀ ਨੀਤੀਸ਼ ਕੁਮਾਰ ਦਾ ਵੱਡਾ ਸਿਆਸੀ ਧਮਾਕਾ! ਰਾਜ ਸਭਾ ਮੈਂਬਰ ਬਣਨ ਦੀ ਪ੍ਰਗਟਾਈ ਇੱਛਾ

Global Team
3 Min Read

ਨਵੀ ਦਿੱਲੀ : ਇਸ ਸਮੇਂ ਪੂਰੇ ਦੇਸ਼ ਦੀਆਂ ਨਜ਼ਰਾਂ ਬਿਹਾਰ ਦੀ ਰਾਜਨੀਤੀ ‘ਤੇ ਟਿਕੀਆਂ ਹੋਈਆਂ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਰਾਜ ਸਭਾ ਦੇ ਮੈਂਬਰ ਬਣਨ ਜਾ ਰਹੇ ਹਨ। ਮੁੱਖ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸਦਾ ਐਲਾਨ ਕੀਤਾ।

ਉਨ੍ਹਾਂ ਲਿਖਿਆ ਕਿ ਉਹ ਇਸ ਵਾਰ ਰਾਜ ਸਭਾ ਲਈ ਚੋਣ ਲੜਨ ਦਾ ਇਰਾਦਾ ਰੱਖਦੇ ਹਨ। ਕੱਲ੍ਹ ਤੋਂ ਹੀ ਨਿਤੀਸ਼ ਵੱਲੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਚਰਚਾ ਹੋ ਰਹੀ ਹੈ। ਨੀਤੀਸ਼ ਕੁਮਾਰ ਦੇ ਰਾਜ ਸਭਾ ਵਿੱਚ ਜਾਣ ਨਾਲ 21 ਸਾਲਾਂ ਬਾਅਦ ਬਿਹਾਰ ਦੀ ਕਮਾਨ ਨਵੇਂ ਹੱਥਾਂ ਵਿੱਚ ਹੋਵੇਗੀ। ਸੂਬੇ ਵਿੱਚ ਪਹਿਲੀ ਵਾਰ ਭਾਜਪਾ ਦਾ ਮੁੱਖ ਮੰਤਰੀ ਹੋ ਸਕਦਾ ਹੈ।

ਨੀਤੀਸ਼ ਕੁਮਾਰ ਨੇ X ‘ਤੇ ਇਕ ਪੋਸਟ ‘ਚ ਲਿਖਿਆ “ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਤੁਸੀਂ ਮੇਰੇ ‘ਤੇ ਆਪਣਾ ਵਿਸ਼ਵਾਸ ਅਤੇ ਸਮਰਥਨ ਲਗਾਤਾਰ ਬਣਾਈ ਰੱਖਿਆ ਹੈ ਅਤੇ ਇਸੇ ਤਾਕਤ ਦੇ ਜ਼ਰੀਏ ਹੀ ਮੈਂ ਬਿਹਾਰ ਅਤੇ ਤੁਹਾਡੇ ਸਾਰਿਆਂ ਦੀ ਪੂਰੀ ਸ਼ਰਧਾ ਨਾਲ ਸੇਵਾ ਕੀਤੀ ਹੈ। ਤੁਹਾਡੇ ਵਿਸ਼ਵਾਸ ਅਤੇ ਸਮਰਥਨ ਦੇ ਕਾਰਨ ਹੀ ਬਿਹਾਰ ਅੱਜ ਵਿਕਾਸ ਅਤੇ ਸਤਿਕਾਰ ਦੇ ਇੱਕ ਨਵੇਂ ਆਯਾਮ ਨੂੰ ਅਪਣਾ ਰਿਹਾ ਹੈ। ਮੈਂ ਇਸ ਲਈ ਪਹਿਲਾਂ ਵੀ ਕਈ ਵਾਰ ਤੁਹਾਡਾ ਧੰਨਵਾਦ ਕੀਤਾ ਹੈ।”

ਨਾਲ ਹੀ ਉਹਨਾਂ ਨੇ ਕਿਹਾ “ਜਦੋਂ ਤੋਂ ਮੈਂ ਆਪਣਾ ਸੰਸਦੀ ਕਰੀਅਰ ਸ਼ੁਰੂ ਕੀਤਾ ਹੈ, ਮੇਰੀ ਇੱਛਾ ਰਹੀ ਹੈ ਕਿ ਮੈਂ ਬਿਹਾਰ ਵਿਧਾਨ ਸਭਾ ਦੇ ਦੋਵਾਂ ਸਦਨਾਂ ਅਤੇ ਸੰਸਦ ਦੇ ਦੋਵਾਂ ਸਦਨਾਂ ਦਾ ਮੈਂਬਰ ਬਣਾਂ। ਇਸ ਸਬੰਧ ਵਿੱਚ ਮੈਂ ਇਸ ਚੋਣ ਵਿੱਚ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਦਿਲੋਂ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੇ ਨਾਲ ਇਹ ਰਿਸ਼ਤਾ ਭਵਿੱਖ ਵਿੱਚ ਵੀ ਜਾਰੀ ਰਹੇਗਾ ਅਤੇ ਇੱਕ ਵਿਕਸਤ ਬਿਹਾਰ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਮੇਰੀ ਵਚਨਬੱਧਤਾ ਅਟੁੱਟ ਰਹੇਗੀ। ਬਣਨ ਵਾਲੀ ਨਵੀਂ ਸਰਕਾਰ ਨੂੰ ਮੇਰਾ ਪੂਰਾ ਸਮਰਥਨ ਅਤੇ ਮਾਰਗਦਰਸ਼ਨ ਪ੍ਰਾਪਤ ਹੋਵੇਗਾ।

ਪਿਛਲੇ ਕਈ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਨਿਤੀਸ਼ ਕੁਮਾਰ ਰਾਜ ਸਭਾ ਲਈ ਚੋਣ ਲੜ ਸਕਦੇ ਹਨ।  ਹੁਣ ਨਿਤੀਸ਼ ਨੇ ਖੁਦ ਆਪਣੀ ਉਮੀਦਵਾਰੀ ਦੀ ਪੁਸ਼ਟੀ ਕਰ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment