ਹਰਿਆਣਾ ਸਰਕਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਅਤੇ  ਕਲਾਸ-1 ਦੀ ਦਵੇਗੀ ਨੌਕਰੀ

TeamGlobalPunjab
1 Min Read

ਨਵੀਂ ਦਿੱਲੀ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ   ਜਿੱਤ ਕੇ ਇਤਿਹਾਸ ਰਚਿਆ ਹੈ। ਨੀਰਜ ਚੋਪੜਾ ਅਥਲੈਟਿਕਸ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਹਨ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿੱਚ 87.58 ਮੀਟਰ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ।

 ਨੀਰਜ ਚੋਪੜਾ ਦੀ ਜਿੱਤ ‘ਤੇ ਹਰਿਆਣਾ ਸਰਕਾਰ ਨੇ ਉਸ ਲਈ ਵੱਡਾ ਇਨਾਮ ਦੇਣ ਦਾ ਐਲਾਨ ਕੀਤਾ ਹੈ।ਹਰਿਆਣਾ ਸਰਕਾਰ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਅਤੇ  ਕਲਾਸ-1 ਦੀ ਨੌਕਰੀ ਦਵੇਗੀ। ਨੀਰਜ ਚੋਪੜਾ ਪੰਚਕੂਲਾ ਵਿੱਚ ਸਥਾਪਤ ਕੀਤੇ ਜਾਣ ਵਾਲੇ ਅਥਲੈਟਿਕਸ ਕੇਂਦਰ ਦੇ ਮੁਖੀ ਹੋਣਗੇ। ਇਸ ਦੇ ਨਾਲ ਹੀ ਓਲੰਪਿਕਸ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ 13 ਅਗਸਤ ਨੂੰ ਪੰਚਕੂਲਾ ਵਿੱਚ ਸਨਮਾਨਿਤ ਕੀਤਾ ਜਾਵੇਗਾ।

Share this Article
Leave a comment