ਅਖੀਰ ਨਾਮੁਰਾਦ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ

TeamGlobalPunjab
2 Min Read

ਅਖੀਰ ਨਾਮੁਰਾਦ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ

*ਡਾ. ਗੁਰਦੇਵ ਸਿੰਘ

ਠੰਢੇ ਬੁਰਜ ਦੀ ਠੰਢ ਦੇ ਕਹਿਰ ਦਾ ਸਾਮਹਣੇ ਕਰਦੇ ਹੋਏ ਸਾਹਿਬਜ਼ਾਦਿਆਂ ਦੀ ਪਹਿਲੀ ਰਾਤ ਲੰਘ ਗਈ। ਹੁਣ ਧੁੰਦ ਦੀ ਚਾਦਰ ਔੜੀ ਸਵੇਰ ਦੀ ਠੰਢ ਦਾ ਸਾਹਮਣਾ ਕਰਨਾ ਬਾਕੀ ਸੀ ਕਿ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਹੁਕਮ ਮਾਤਾ ਗੁਜਰੀ ਪਤਾ ਲੱਗ ਜਾਂਦਾ ਹੈ। ਕੇਵਲ ਛੋਟੇ ਸਾਹਿਬਜ਼ਾਦਿਆਂ ਨੂੰ ਹੀ ਪੇਸ਼ ਕੀਤਾ ਜਾਣਾ ਸੀ ਜਿਸ ‘ਤੇ ਮਾਤਾ ਦਾ ਚਿੰਤਤ ਹੋਣਾ ਵੀ ਸੁਭਾਵਿਕ ਸੀ।

ਮਾਤਾ ਗੁਜਰੀ ਜੀ ਸੂਬਾ ਸਰਹਿੰਦ ਦੇ ਮਨਸੂਬਿਆਂ ਤੋਂ ਜਾਣੂ ਸਨ ਕਿ ਉਹ ਸਾਹਿਬਜ਼ਾਦਿਆਂ ਨੂੰ ਮੁਸਲਮਾਨ ਬਣਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ। ਇਸ ਲਈ ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਸਿੱਖ ਵਿਰਸੇ ਤੇ ਸਿੱਖੀ ਸਿਧਾਂਤਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਤੇ ਧਰਮ ਲਈ ਦਿੱਤੀਆਂ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਚਿਤਾਇਆ। 

ਅਖੀਰ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੇ ਦਰਬਾਰ ਵਿੱਚ ਜਾ ਫਤਿਹ ਗਜਾਈ। ਕਚਹਿਰੀ ਗਚਾਗਚ ਭਰੀ ਹੋਈ ਸੀ। ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਸੁੱਖ ਆਰਾਮ ਦੇ ਖੁਆਬ ਦਿਖਾਏ ਗਏ ਪ੍ਰੰਤੂ ਸਾਹਿਬਜ਼ਾਦਿਆਂ ‘ਤੇ ਇਸ ਸਭ ਦਾ ਕੋਈ ਵੀ ਅਸਰ ਨਾਹ ਹੋਇਆ। ਇਹ ਦੇਖ ਵਜੀਰ ਖਾਂ ਅੱਗ ਬਾਬੁਲਾ ਹੋ ਉਠਿਆ। ਉਸ ਨੇ ਇਸ ਵਿੱਚ ਆਪਣੀ ਬੇਇਜਤੀ ਸਮਝੀ। ਆਪਣੀ ਨਾਕਾਮੀ ਨੂੰ ਲੁਕਾਉਣ ਲਈ ਉਸ ਨੇ ਬੱਚਿਆਂ ਨੂੰ ਨੀਂਹਾਂ ਵਿੱਚ ਚਿਣਵਾਉਣ ਦਾ ਕਾਜੀ ਰਾਹੀਂ ਹੁਕਮ ਸੁਣਾ ਦਿੱਤਾ। ਇਸ ਸਭ ਨੂੰ ਦੇਖ ਕੇ ਸਾਰੀ ਸਭਾ ਦੰਗ ਸੀ। ਸਭਾ ਵਿੱਚ ਬੈਠੇ ਮਲੇਰ ਕੋਟਲੇ ਦੇ ਨਵਾਬ ਨੇ ਵਜੀਰ ਖਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ। ਉਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਤੇ ਸਭਾ ਵਿਚੋਂ ਚਲਾ ਗਿਆ।

- Advertisement -

ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਭੇਜ ਦਿੱਤਾ ਗਿਆ ਤਾਂ ਜੋ ਮਾਤਾ ਗੁਜਰੀ ਦੀ ਮਮਤਾ ਜਾਗ ਜਾਵੇ ਤੇ ਉਹ ਸਾਹਿਬਜ਼ਾਦਿਆਂ ਦੀ ਜਾਨ ਬਚਾਉਣ ਹਿਤ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਤਿਆਰ ਕਰ ਦੇਵੇ। ਪ੍ਰੰਤੂ ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਸਿੱਖੀ ਸਿਧਾਂਤਾਂ ਵਿੱਚ ਹੋਰ ਪਕੇਰਾ ਕਰ ਦਿੱਤਾ। ਸਰਹਿੰਦ ਦੀ ਕੈਦ ਦੇ ਇਨ੍ਹਾਂ ਤਿੰਨਾਂ ਦਿਨ੍ਹਾਂ ‘ਤੇ ਹੋਰ ਵੀ ਕਈ ਤਰ੍ਹਾਂ ਦੀਆਂ ਲੋਕ ਵਾਰਤਾਂਵਾਂ ਵੀ ਪ੍ਰਚਲਿਤ ਹਨ। (ਚਲਦਾ)

gurdevsinghdr@gmail.com

Share this Article
Leave a comment