ਪਹਿਲਾ ਹਿੰਦੂ ਰਾਜਾ ਜਿਸਨੇ ਲਈ ਸੀ ਮੁਗਲਾਂ ਨਾਲ ਟੱਕਰ

TeamGlobalPunjab
2 Min Read

-ਅਵਤਾਰ ਸਿੰਘ

ਛਤਰਪਤੀ ਸ਼ਿਵਾ ਜੀ ਮਰਾਠਾ ਦਾ ਜਨਮ 19 ਫਰਵਰੀ 1630 ਨੂੰ ਮਾਤਾ ਜੀਜਾ ਬਾਈ ਦੀ ਕੁੱਖੋਂ ਸ਼ਿਵਨੇਰੀ ਦੇ ਕਿਲੇ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹ ਜੀ ਭੌਂਸਲੇ ਪੁਣੇ ਦੇ ਜਾਗੀਰਦਾਰ ਸਨ।

ਸ਼ਿਵਾ ਜੀ ਦੇ ਦਾਦਾ ਦੀਵਾਨ ਕੋਂਡਦੇਵ ਨੇ ਉਸਨੂੰ ਤਲਵਾਰਬਾਜ਼ੀ, ਘੋੜਸਵਾਰੀ, ਨਿਸ਼ਾਨੇਬਾਜ਼ੀ, ਕੁਸ਼ਤੀ ਦੀ ਸਿਖਲਾਈ ਦਿੱਤੀ। 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬੀਜਾਪੁਰ ਦੇ ਦੋ ਕਿਲੇ ਜਿੱਤ ਲਏ ਤੇ ਹੌਲੀ ਹੌਲੀ ਹੋਰ ਕਿਲੇ ਜਿੱਤਣ ਤੋਂ ਬਾਅਦ ਬੀਜਾਪੁਰ ਦੇ ਸੁਲਤਾਨ ਨੇ ਉਸਦੇ ਪਿਤਾ ਸ਼ਾਹ ਜੀ ਭੌਂਸਲੇ ਨੂੰ ਹਿਰਾਸਤ ਵਿੱਚ ਲੈ ਕੇ ਕਈ ਕਿਲੇ ਸ਼ਿਵਾ ਜੀ ਤੋਂ ਵਾਪਸ ਛੁਡਾ ਲਏ। ਛਤਰਪਤੀ ਸ਼ਿਵਾ ਜੀ ਮਰਾਠਾ ਪਹਿਲਾ ਹਿੰਦੂ ਸੀ ਜਿਸਨੇ ਮੁਗਲਾਂ ਨਾਲ ਟੱਕਰ ਲਈ।

ਬੀਜਾਪੁਰ ਤੇ ਕੋਹਲਾਪੁਰ ਦੀਆਂ ਜਿੱਤਾਂ ਨੂੰ ਵੇਖ ਕੇ ਔਰੰਗਜ਼ੇਬ ਨੇ ਆਪਣੇ ਮਾਮਾ ਸ਼ਾਇਸਤਾ ਖਾਨ ਨੂੰ ਭਾਰੀ ਫੌਜ ਨਾਲ ਭੇਜ ਕੇ ਜਿਆਦਾਤਰ ਮਰਾਠਾ ਇਲਾਕਿਆਂ ‘ਤੇ ਕਬਜਾ ਕਰ ਲਿਆ।

- Advertisement -

ਸ਼ਿਵਾ ਜੀ ਨੇ ਬਰਾਤ ਦੇ ਰੂਪ ਵਿਚ ਉਸਦੇ ਮਹੱਲ ਅੰਦਰ ਦਾਖਲ ਹੋ ਕੇ ਉਸਦੇ ਲੜਕੇ ਤੇ ਕਈ ਕਮਾਂਡਰ ਮਾਰ ਦਿੱਤੇ ਪਰ ਸ਼ਾਇਸਤਾ ਲੁਕ ਕੇ ਬਚ ਗਿਆ।ਔਰੰਗਜੇਬ ਨੇ ਫਿਰ ਜੈਪੁਰ ਦੇ ਰਾਜਾ ਜੈ ਸਿੰਘ ਨੂੰ ਭੇਜ ਕੇ ਸ਼ਿਵਾ ਜੀ ਨੂੰ ਸੰਧੀ ਕਰਨ ਲਈ ਮਜਬੂਰ ਕੀਤਾ ਜਿਸ ਵਿਚ 23 ਕਿਲੇ ਤੇ ਚਾਰ ਲੱਖ ਰੁਪਏ ਦਾ ਹਰਜਾਨਾ ਦੇਣਾ ਪਿਆ।

1666 ਨੂੰ ਔਰੰਗਜ਼ੇਬ ਨੇ ਧੋਖੇ ਨਾਲ ਆਗਰੇ ਬੁਲਾ ਕੇ ਕੋਤਵਾਲ ਫੌਲਾਦ ਖਾਨ ਦੇ ਘਰ ਨਜ਼ਰਬੰਦ ਕਰ ਦਿੱਤਾ ਜਿਥੋਂ ਉਹ ਧੋਖੇ ਨਾਲ ਫਲਾਂ ਦੇ ਟੋਕਰੇ ਵਿੱਚ ਬੈਠ ਕੇ ਵਾਪਸ ਆ ਗਿਆ। ਛਤਰਪਤੀ ਸ਼ਿਵਾ ਜੀ ਮਰਾਠਾ ਨੇ ਹੌਲੀ 2 ਦੁਬਾਰਾ ਇਲਾਕਾ ਵਾਪਸ ਹਾਸਲ ਕਰ ਲਿਆ ਤੇ ਸੂਰਤ ਨੂੰ ਵੀ ਦੁਬਾਰਾ ਲੁੱਟਿਆ।

।6 ਜੂਨ 1674 ਨੂੰ ਪੰਜਾਹ ਹਜ਼ਾਰ ਮਹਿਮਾਨਾਂ ਦੀ ਹਾਜ਼ਰੀ ਵਿਚ ਤਿਲਕ ਲਵਾ ਕੇ ਛੱਤਰਪਤੀ ਦੀ ਪਦਵੀ ਪ੍ਰਾਪਤ ਕੀਤੀ। ਛਤਰਪਤੀ ਸ਼ਿਵਾ ਜੀ ਮਰਾਠਾ ਦੀ 3 ਜਾਂ 5 ਅਪ੍ਰੈਲ 1680 ਨੂੰ ਬੁਖਾਰ ਤੇ ਦਸਤਾਂ ਕਾਰਨ ਮੌਤ ਹੋ ਗਈ। ਔਰੰਗਜ਼ੇਬ ਨੇ ਉਸਦੇ ਬੇਟੇ ਸ਼ੰਭੂ ਜੋ ਗੱਦੀ ‘ਤੇ ਬੈਠਾ ਸੀ ਉਸਦਾ ਵੀ 16/3/1689 ਨੂੰ ਕਤਲ ਕਰਵਾ ਦਿੱਤਾ ਤੇ ਦੂਜੇ ਬੇਟੇ ਸ਼ਾਹੂ ਜੋ ਅਠਾਰਾਂ ਸਾਲ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ, ਜਿਸਨੇ 1749 ਤਕ ਰਾਜ ਕੀਤਾ।

Share this Article
Leave a comment