ਕੈਪਟਨ ‘ਤੇ ਭੜਕੇ ਚੀਮਾਂ! ਬਾਦਲ ਤੋਂ ਸਿੱਖਣ ਦੀ ਦਿੱਤੀ ਨਸੀਹਤ

TeamGlobalPunjab
2 Min Read

ਰੂਪਨਗਰ : ਕਰਤਾਰਪੁਰ ਸਾਹਿਬ ਲਾਘੇ ਤੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਨੂੰ ਲੈ ਕੇ ਸਿਆਸਤਦਾਨਾਂ ਵੱਲੋਂ ਲਗਾਤਾਰ ਬਿਆਨਬਾਜੀਆਂ ਕੀਤੀਆਂ ਜਾ ਰਹੀਆ ਹਨ। ਇਸੇ ਸਿਲਸਿਲੇ ‘ਚ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਘੇ ਦੀ ਫੀਸ ਸਬੰਧੀ ਦਿੱਤੇ ਬਿਆਨ ‘ਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਤੋਂ ਕੁਝ ਸਿੱਖਣਾ ਚਾਹੀਦਾ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਰਕਾਰੀ ਖਰਚੇ ‘ਤੇ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਪਰ ਮੁੱਖ ਮੰਤਰੀ ਸਾਬ੍ਹ ਸਿਰਫ ਬਿਆਨਬਾਜ਼ਾਬੀ ਕਰਕੇ ਰਾਜਨਿਤੀ ਕਰਨ ‘ਤੇ ਲੱਗੇ ਹੋਏ ਹਨ। ਡਾ. ਦਲਜੀਤ ਸਿੰਘ ਚੀਮਾ  ਰੂਪਨਗਰ ਵਿੱਚ ਇੱਕ ਅਕਾਲੀ ਕੌਸਲਰ ਦੇ ਪੁੱਤਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸਨ।

ਬੰਦੀ ਸਿੰਘਾ ਦੀ ਰਿਹਾਈ ਤੇ ਪੁੱਛੇ ਸਵਾਲ ਤੇ ਡਾ. ਚੀਮਾ ਨੇ ਕਿਹਾ ਕਿ 1 ਫੀਸਦੀ ਵੀ ਅਜਿਹੇ ਵਿਅਕਤੀ ਜੇਲਾਂ ਵਿੱਚ ਬੰਦ ਨਹੀਂ ਰਹਿਣੇ ਚਾਹੀਦੇ ਜੋ ਆਪਣੀ ਸਜਾ ਪੁਰੀ ਕਰ ਚੁੱਕੇ ਹਨ , ਇਹ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ।  ਉਨ੍ਹਾਂ ਕਿਹਾ ਕਿ 550 ਸਾਲਾਂ ਤੇ ਕੇਦਰ ਸਰਕਾਰ ਵੱਲੋਂ ਲਿਆ ਇਹ ਫੈਸਲਾ ਬਹੁਤ ਹੀ ਵਧੀਆ ਹੈ। ਪਰੰਤੂ ਕਈ ਲੋਕੀ ਅੜਿੱਕੇ ਪਾ ਰਹੇ ਹਨ ਜੋ ਕਿ ਗਲਤ ਹੈ।

ਕਾਂਗਰਸ ਵੱਲੋਂ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਮਹਿਗਾਈ ਦੇ ਖਿਲਾਫ ਪੰਜਾਬ ਭਰ ਵਿੱਚ ਕੀਤੇ ਰੋਸ ਪ੍ਰਦਰਸ਼ਨ ਦੇ ਸਵਾਲ ਤੇ ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਪਹਿਲਾ ਪੰਜਾਬ ਦੀ ਜਨਤਾ ਨੂੰ ਇਹ  ਤਾਂ  ਦੱਸ  ਦੇਣ ਕਿ ਪੰਜਾਬ ਵਿੱਚ 15-16 ਵਾਰ ਬਿਜਲੀ  ਦੇ ਰੇਟ ਕਿਉ ਵਧਾਏ ਹਨ?  ਉਨ੍ਹਾਂ ਕਿਹਾ ਕਿ ਇਹ ਸਭ ਡਰਾਮੇ ਕਾਂਗਰਸ ਸਰਕਾਰ ਵੱਲੋਂ ਆਪਣੀਆਂ ਕਮੀਆਂ ਛੁਪਾਉਣ ਦੇ ਲਈ ਕੀਤੇ ਜਾ ਰਹੇ ਨੇ ਤਾਂ ਕਿ ਪੰਜਾਬ ਦੀ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ।

Share this Article
Leave a comment