-ਅਵਤਾਰ ਸਿੰਘ
ਚਾਰਲੀ ਚੈਪਲਿਨ ਇਕ ਪ੍ਰਸਿੱਧ ਬਰਤਾਨਵੀ ਕਮੇਡੀਅਨ, ਹਾਸ ਵਿਅੰਗ ਅਦਾਕਾਰ ਤੇ ਫਿਲਮ ਨਿਰਦੇਸ਼ਕ ਸੀ। ਮੂਕ ਫਿਲਮਾਂ ਦੇ ਦੌਰ ਵਿੱਚ ਚਾਰਲੀ ਚੈਂਪਿਲਨ ਨੇ ਫਿਲਮਸ਼ਾਜ ਤੇ ਸੰਗੀਤਕਾਰ ਵੱਜੋਂ ਅਮਰੀਕਾ ਵਿੱਚ ਬਹੁਤ ਸ਼ੋਹਰਤ ਕਮਾਈ।
ਚਾਰਲੀ ਚੈਂਪਿਲਨ ਦਾ ਜਨਮ 16 ਅਪ੍ਰੈਲ 1889 ਨੂੰ ਈਸਟ ਸਟਰੀਟ ਵਾਲਵ ਰਥ, ਲੰਡਨ ਵਿੱਚ ਹੋਇਆ। ਇਸ ਦਾ ਪਿਤਾ ਚਾਰਲਜ ਸਪੈਂਸਰ ਚੈਪਲਿਨ ਤੇ ਮਾਂ ਹੈਨਾ ਚੈਂਪਿਲਨ ਦਾ ਵੀ ਗਾਇਕ ਤੇ ਅਦਾਕਾਰ ਸਨ।
ਚਾਰਲੀ ਤਿੰਨ ਸਾਲ ਦਾ ਸੀ ਜਦ ਪਿਤਾ ਸ਼ਰਾਬੀ ਹੋਣ ਕਾਰਨ ਪਰਿਵਾਰ ਤੋਂ ਵੱਖ ਹੋ ਗਿਆ। ਮਾਂ ਦੀ ਗਰੀਬੀ ਤੇ ਪਿਤਾ ਦੀ ਅਲਹਿਦਗੀ ਕਾਰਨ ਉਹ ਬਹੁਤ ਦੁਖੀ ਸੀ। ਉਸਨੇ ਦੁਖ ਨੂੰ ਖੁਦ ਤਾਕਤ ਬਣਾਇਆ ਤੇ ਸੰਸਾਰ ਨੂੰ ਖੁਸ਼ ਕਰਨ ਲਈ ਅਭਿਨੇਤਾ ਬਣਿਆ।
ਉਸਨੇ ਗਰੀਬੀ, ਭੁੱਖ ਤੇ ਬਦਹਾਲੀ ਵੇਖੀ। ਮਤਰੇਈ ਮਾਂ ਦੇ ਜ਼ੁਲਮ ਝਲੇ। 1894 ਵਿੱਚ ਉਸਦੀ ਮਾਂ ਨੂੰ ਇਕ ਥੀਏਟਰ ਵਿੱਚ ਡਰਾਮੇ ਦੌਰਾਨ ਗਲ ਖਰਾਬ ਹੋਣ ਕਾਰਨ ਗਾਣਾ ਵਿੱਚੇ ਛੱਡਣਾ ਪਿਆ।
ਉਥੇ ਦੰਗਾਬਾਜ ਤੇ ਫੌਜੀ ਸਨ ਉਨ੍ਹਾਂ ਆਵਾਜਾਂ ਕਸਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਉਪਰ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਮੈਨੈਜਰ ਨੇ ਉਸਨੂੰ ਮਾਂ ਦੀ ਸਟੇਜ ਤੋਂ ਹਟਾ ਦਿੱਤਾ।
ਉਸ ਵੇਲੇ ਪੰਜ ਸਾਲਾ ਚਾਰਲੀ ਚੈਪਲਿਨ ਨੂੰ ਮੈਨੈਜਰ ਸਟੇਜ ‘ਤੇ ਲਿਆਇਆ ਤੇ ਉਸ ਸਮੇਂ ਦਾ ਮਸ਼ਹੂਰ ਗੀਤ ਜੋਕ ਜੋਨਜ ਜੋ ਉਸਦੀ ਮਾਂ ਗਾਉਦੀ ਸੀ ਉਸ ਦੀ ਨਕਲ ਕਰਕੇ ਗਾਉਣ ਲੱਗਾ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ।
ਇਹ ਉਸਦੀ ਜਿੰਦਗੀ ਦਾ ਪਹਿਲਾ ਕਦਮ ਸੀ ਫਿਰ ਉਸਨੇ ਪਿਛੇ ਮੁੜ ਕੇ ਨਹੀਂ ਵੇਖਿਆ। ਉਸ ਦੇ ਪਿਤਾ ਦੀ 1901 ਵਿੱਚ ਮੌਤ ਹੋ ਗਈ। 1916 ਵਿਚ ਚਾਰਲੀ ਚੈਪਲਿਨ ਨੇ ਡਰਗਜ ਫੈਚਰ ਬੈਕਲ ਨਾਲ ਰਲ ਕੇ ਯੂਨਾਈਟਡ ਆਰਟਸ ਕੰਪਨੀ ਦੀ ਸਥਾਪਨਾ ਕੀਤੀ।
ਅਮਰੀਕਾ ਨੇ ਉਸਨੂੰ 26 ਸਾਲ ਦੀ ਉਮਰ ਵਿਚ ਦੋ ਦਰਜਨ ਰੀਲ ਹਾਸ ਵਿਅੰਗ ਬਣਾਉਣ ਲਈ 6,70,000 ਡਾਲਰ ਦਿੱਤੇ। ਉਸਨੂੰ ਆਸਕਰ ਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
1924 ਵਿੱਚ ਫਿਲਮ ਬਣਾਉਣ ਸਮੇਂ ਪ੍ਰੈਸ ਰਿਪੋਰਟਰ ਦਾ ਪਾਤਰ ਬਣਨਾ ਨਾ ਚੰਗਾ ਲੱਗਾ। ਲੋਕਾਂ ਨੂੰ ਹਸਾਉਣ ਵਾਸਤੇ ਕੋਟ ਤੰਗ, ਬੈਕੀ ਪੈਂਟ, ਵਡੇ ਜੁੱਤੇ, ਡਰਬੀ ਛੋਟੀ ਟੋਪੀ, ਇਕ ਛੋਟੀ ਮੁੱਛ ਤੇ ਹੀ ਹੱਥ ਵਿੱਚ ਛੜੀ ਫੜ ਕੇ ਤੁਰਨਾ ਫਿਰਨਾ ਤੇ ਡਿਗਣ ਦਾ ਵੱਖਰਾ ਹੀ ਉਸਦਾ ਅੰਦਾਜ਼ ਸੀ।
ਜਦੋਂ ਵੀ ਕੋਈ ਉਸ ਵੱਲ ਵੇਖਦਾ ਹੱਸਣ ਤੋਂ ਬਿਨਾਂ ਨਾ ਰਹਿੰਦਾ। ਚਾਰਲੀ ਚੈਂਪਿਲਨ ਦੀ ਜਿੰਦਗੀ ਦਾ ਪ੍ਰਸਿੱਧ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਾਜਕਪੂਰ ਉਪਰ ਕਾਫੀ ਪ੍ਰਭਾਵ ਪਿਆ।
1956 ਵਿਚ ਫਿਲਮ ‘420’ ਤੇ ਬਾਅਦ ਵਿਚ ‘ਮੇਰਾ ਨਾਮ ਜੋਕਰ’ ਫਿਰ ਹੋਰ ਫਿਲਮਾ ਵਿੱਚ ਉਸਦੇ ਪ੍ਰਭਾਵ ਨੂੰ ਵੇਖਿਆ ਗਿਆ। ਦਹਾਕਿਆਂ ਬਾਅਦ ‘ਬਰਫੀ’ ਫਿਲਮ ਵਿੱਚ ਰਣਵੀਰ ਕਪੂਰ ਨੇ ਚਾਰਲੀ ਚੈਂਪਿਲਨ ਨੂੰ ਸਕਾਰ ਕੀਤਾ। ਸ਼੍ਰੀ ਦੇਵੀ ਨੇ ਵੀ ‘ਮਿਸਟਰ ਇੰਡੀਆ’ ਵਿਚ ਚਾਰਲੀ ਚੈਂਪਿਲਨ ਦੇ ਕਿਰਦਾਰ ਨੂੰ ਨਿਭਾਉਣ ਦੀ ਕੌਸਿਸ਼ ਕੀਤੀ।
1915 ਵਿੱਚ ਵਿਸ਼ਵ ਜੰਗ ਦੌਰਾਨ ਤੇ ਫਿਰ ਜਰਮਨੀ ਦੇ ਹਿਟਲਰ ਸਮੇਂ ਉਹ ਹਾਸ-ਵਿਅੰਗ ਦੇ ਫੁਹਾਰਿਆਂ ਰਾਂਹੀ ਆਪਣੇ ਦੁੱਖ ਲੁਕੋ ਕੇ ਲੋਕਾਂ ਨੂੰ ਹਸਾਉਂਦਾ ਰਿਹਾ। 25 ਦਸੰਬਰ 1977 ਨੂੰ ਚਾਰਲੀ ਚੈਪਲਿਨ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਿਆ।