ਸਰੀ : ਪਿਛਲੇ ਦਿਨੀਂ ਸਰੀ ‘ਚ ਗੋਲ਼ੀ ਮਾਰ ਕੇ ਮਾਰੇ ਗਏ ਪੰਜਾਬੀ ਵਿਦਿਆਰਥੀ ਪ੍ਰਿਤਪਾਲ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੇ ਇਕ 26 ਸਾਲਾ ਰਾਬਰਟ ਟੌਮਜਿਨੋਵਿਕ ਨਾਂ ਦੇ ਨੌਜਵਾਨ ਨੂੰ ਕਤਲ ਅਤੇ ਲੁੱਟਖੋਹ ਦੇ ਦੋਸ਼ ਹੇਂਠ ਗਿ੍ਫ਼ਤਾਰ ਕੀਤਾ ਹੈ।
ਪੁਲਿਸ ਜਾਂਚ ਏਜੰਸੀ ਮੁਤਾਬਕ ਦੋਵੇਂ ਜਣੇ ਇਕ-ਦੂਜੇ ਨੂੰ ਜਾਣਦੇ ਨਹੀਂ ਸਨ ਅਤੇ ਇਹ ਇਕ ਅਚਾਨਕ ਵਾਪਰੀ ਘਟਨਾ ਸੀ।
Pritpal Singh, 21yo, was fatally shot on April 7 at 12:43am. Today, 26yo Robert Tomljenovic was charged w/ 2nd degree murder & robbery w/ a firearm in Pritpal’s death. The 2 men did not know each other. Believed to be random. Our sincere condolences go out to Pritpal’s family.
— IHIT (@HomicideTeam) April 14, 2020
ਦੱਸਣਯੋਗ ਹੈ ਕਿ ਪੰਜਾਬ ਵਿਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸ਼ਮਸ਼ੇਰ ਸਿੰਘ ਦੇ 21 ਸਾਲਾ ਪੁੱਤਰ ਪਿ੍ਤਪਾਲ ਸਿੰਘ ਦਾ ਬੀਤੀ 7 ਅਪ੍ਰੈਲ ਨੂੰ ਸਰੀ ਦੇ 138-ਏ ਸਟਰੀਟ ਅਤੇ 8800 ਬਲਾਕ ‘ਚ ਇਕ ਘਰ ਬਾਹਰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਿਤਪਾਲ ਸਿੰਘ ਕੁਝ ਸਮੇਂ ਪਹਿਲਾਂ ਚੰਗੇ ਭਵਿੱਖ ਲਈ ਪੜ੍ਹਨ ਕੈਨੇਡਾ ਆਇਆ ਸੀ।