ਸਰੀ ਵਿਖੇ 21 ਸਾਲਾ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ ਇੱਕ ਗ੍ਰਿਫਤਾਰ

TeamGlobalPunjab
1 Min Read

ਸਰੀ : ਪਿਛਲੇ ਦਿਨੀਂ ਸਰੀ ‘ਚ ਗੋਲ਼ੀ ਮਾਰ ਕੇ ਮਾਰੇ ਗਏ ਪੰਜਾਬੀ ਵਿਦਿਆਰਥੀ ਪ੍ਰਿਤਪਾਲ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੇ ਇਕ 26 ਸਾਲਾ ਰਾਬਰਟ ਟੌਮਜਿਨੋਵਿਕ ਨਾਂ ਦੇ ਨੌਜਵਾਨ ਨੂੰ ਕਤਲ ਅਤੇ ਲੁੱਟਖੋਹ ਦੇ ਦੋਸ਼ ਹੇਂਠ ਗਿ੍ਫ਼ਤਾਰ ਕੀਤਾ ਹੈ।

ਪੁਲਿਸ ਜਾਂਚ ਏਜੰਸੀ ਮੁਤਾਬਕ ਦੋਵੇਂ ਜਣੇ ਇਕ-ਦੂਜੇ ਨੂੰ ਜਾਣਦੇ ਨਹੀਂ ਸਨ ਅਤੇ ਇਹ ਇਕ ਅਚਾਨਕ ਵਾਪਰੀ ਘਟਨਾ ਸੀ।

ਦੱਸਣਯੋਗ ਹੈ ਕਿ ਪੰਜਾਬ ਵਿਚ ਲੁਧਿਆਣਾ ਜ਼ਿਲ੍ਹੇ  ਨਾਲ ਸਬੰਧਤ ਸ਼ਮਸ਼ੇਰ ਸਿੰਘ ਦੇ 21 ਸਾਲਾ ਪੁੱਤਰ ਪਿ੍ਤਪਾਲ ਸਿੰਘ ਦਾ ਬੀਤੀ 7 ਅਪ੍ਰੈਲ ਨੂੰ ਸਰੀ ਦੇ 138-ਏ ਸਟਰੀਟ ਅਤੇ 8800 ਬਲਾਕ ‘ਚ ਇਕ ਘਰ ਬਾਹਰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਿਤਪਾਲ ਸਿੰਘ ਕੁਝ ਸਮੇਂ ਪਹਿਲਾਂ ਚੰਗੇ ਭਵਿੱਖ ਲਈ ਪੜ੍ਹਨ ਕੈਨੇਡਾ ਆਇਆ ਸੀ।

Share this Article
Leave a comment