India vs Pak ਦਾ ਮੈਚ ਗਰੁੱਪ ‘ਚ ਦੇਖਣ ‘ਤੇ 5000 ਰੁਪਏ ਦਾ ਲੱਗੇਗਾ ਜੁਰਮਾਨਾ

Rajneet Kaur
2 Min Read

ਨਵੀਂ ਦਿੱਲੀ: ਏਸ਼ੀਆ ਕੱਪ 2022 ਸ਼ੁਰੂ ਹੋ ਗਿਆ ਹੈ। ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਖ਼ਤ ਮੁਕਾਬਲਾ ਹੋਣ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਲੋਕ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਜੰਮੂ-ਕਸ਼ਮੀਰ ਦੇ ਸ੍ਰੀਨਗਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (NIT) ਨੇ ਵਿਦਿਆਰਥੀਆਂ ਨੂੰ ਅੱਜ ਦਾ ਮੈਚ ਦੇਖਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਅੱਜ ਦੇ ਮੈਚ ਨਾਲ ਸਬੰਧਿਤ ਕੋਈ ਵੀ ਪੋਸਟ ਸੋਸ਼ਲ ਮੀਡੀਆ ‘ਤੇ ਨਾ ਪਾਉਣ ਦੇ ਆਦੇਸ਼ ਦਿੱਤੇ  ਹਨ।

ਇਹ ਨੋਟਿਸ ਸਟੂਡੈਂਟਸ ਵੈਲਫੇਅਰ ਦੇ ਡੀਨ ਵੱਲੋਂ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਮੈਚ ਦੌਰਾਨ ਆਪਣੇ ਕਮਰਿਆਂ ਵਿੱਚ ਰਹਿਣ ਲਈ ਕਿਹਾ ਹੈ। ਡੀਨ ਵੱਲੋਂ ਜਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਪਤਾ ਹੈ ਕਿ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਵੱਖ-ਵੱਖ ਦੇਸ਼ਾਂ ਦੀ ਕ੍ਰਿਕਟ ਸੀਰੀਜ਼ ਚੱਲ ਰਹੀ ਹੈ। ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਖੇਡ ਨੂੰ ਇੱਕ ਖੇਡ ਵਜੋਂ ਲੈਣ ਅਤੇ ਸੰਸਥਾ/ਹੋਸਟਲ ਵਿੱਚ ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਪੈਦਾ ਨਾ ਕਰਨ।

ਇਸ ਦੇ ਨਾਲ ਹੀ ਮੈਚ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਹੋਸਟਲ ਵਿੱਚ ਅਲਾਟ ਕੀਤੇ ਕਮਰਿਆਂ ਵਿੱਚ ਹੀ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਹੋਰ ਵਿਦਿਆਰਥੀਆਂ ਨੂੰ ਕਿਸੇ ਹੋਰ ਵਿਦਿਆਰਥੀ ਦੇ ਕਮਰੇ ਵਿੱਚ ਨਾ ਜਾਣ ਦਿੱਤਾ ਜਾਵੇ, ਗਰੁੱਪ ਵਿੱਚ ਮੈਚ ਦੇਖਣ ਤੋਂ ਮਨਾ ਕੀਤਾ ਗਿਆ ਹੈ।

- Advertisement -

NIT ਨੇ ਆਪਣੇ ਨੋਟਿਸ ਵਿੱਚ ਕਿਹਾ, “ਜੇਕਰ ਕਿਸੇ ਖਾਸ ਕਮਰੇ ਵਿੱਚ ਵਿਦਿਆਰਥੀਆਂ ਦਾ ਇੱਕ ਸਮੂਹ ਮੈਚ ਦੇਖ ਰਿਹਾ ਹੈ, ਤਾਂ ਉਹ ਵਿਦਿਆਰਥੀ ਜਿਨ੍ਹਾਂ ਨੂੰ ਉਹ ਵਿਸ਼ੇਸ਼ ਕਮਰਾ ਅਲਾਟ ਕੀਤਾ ਗਿਆ ਹੈ, ਨੂੰ ਹੋਸਟਲ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਸਾਰੇ ਵਿਦਿਆਰਥੀਆਂ ਨੂੰ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment