ਬੰਨੀ ਕੰਗ ਦੀ ਟਿਕਟ ਕੱਟੇ ਜਾਣ ਲਈ ਚੰਨੀ ਜਿੰਮੇਵਾਰ – ਕੰਗ 

TeamGlobalPunjab
2 Min Read
ਦਾਗੀ ਵਿਜੈ ਕੁਮਾਰ ਟਿੰਕੂ ਨੂੰ ਟਿਕਟ ਦੇਣਾ ਨਿੰਦਨਯੋਗ ਤੇ ਸ਼ਰਮਨਾਕ – ਕੰਗ
ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੰਨੀ ਦੇ ਰਿਸ਼ਤੇਦਾਰ ਤੋਂ ਬਰਾਮਦ ਹੋਏ 10 ਕਰੋੜ ਦੀ ਹੋਵੇ ਸੀਬੀਆਈ ਜਾਂਚ
ਮੋਰਿੰਡਾ – ਪੰਜਾਬ ਦੇ ਮੰਤਰੀ  ਰਹੇ ਜਗਮੋਹਨ ਸਿੰਘ ਕੰਗ ਨੇ  ਪੱਤਰਕਾਰਾਂ ਨਾਲ ਗੱਲਬਾਤ ਮੋਰਿੰਡਾ ਵਿਖੇ ਗੱਲਬਾਤ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ  ਘੇਰਦਿਆਂ ਕਿਹਾ  ਕਿ ਯਾਦਵਿੰਦਰ ਸਿੰਘ ਕੰਗ ਨੂੰ ਖਰੜ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੀ ਟਿਕਟ ਦੇਣ ਵਿੱਚ ਕਾਂਗਰਸ ਹਾਈਕਮਾਂਡ ਨੂੰ ਗੁਮਰਾਹ ਕੀਤਾ ਗਿਆ ਹੇੈ।
ਉਨ੍ਹਾਂ ਕਿਹਾ ਕਿ ਖਰੜ ਵਿਧਾਨ ਸਭਾ ਹਲਕੇ ਤੋਂ  ਵਿਜੇ ਕੁਮਾਰ ਟਿੰਕੂ ਜਿਸ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ, ਉਹ ਇੱਕ ਸ਼ਰਾਬ ਦਾ ਠੇਕੇਦਾਰ ਤੇ ਮੁੱਖ ਮੰਤਰੀ ਚੰਨੀ ਦਾ ਫਾਈਨਾਂਸਰ ਹੈ। ਇਸ ਤੋਂ ਇਲਾਵਾ ਪਹਿਲਾਂ ਇਸ ਟਿੰਕੂ ਨੂੰ ਕੈਪਟਨ ਸਾਹਿਬ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ, ਜਿਨ੍ਹਾਂ ਦਾ ਇਹ ਚਹੇਤਾ ਤੇ ਫਾਈਨਾਂਸਰ ਰਿਹਾ ਹੈ, ਨੂੰ ਮੋਹਾਲੀ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਵਿਜੈ ਕੁਮਾਰ ਟਿੰਕੂ ਦੇ ਖਿਲਾਫ ਤਿੰਨ ਫੌਜਦਾਰੀ ਪਰਚੇ ਦਰਜ਼ ਹਨ। ਇਨ੍ਹਾਂ ਵਿੱਚ ਇੱਕ ਕੇਸ ਵਿੱਚ ਇਸ ਨੂੰ ਰੋਪੜ ਦੀ ਅਦਾਲਤ ਨੇ  ਭਗੋੜਾ ਕਰਾਰ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਵਲੋਂ ਫਾਰੈਸਟ ਐਕਟ ਤਹਿਤ ਟਿੰਕੂ ਤੇ ਕੇਸ ਪਾਇਆ ਹੋਇਆ ਹੈ । ਇਸ ਇਸ ਤੋਂ ਇਲਾਵਾ ਇਕ ਹੋਰ ਫੌਜਦਾਰੀ ਮੁਕੱਦਮਾ  ਥਾਣਾ ਮੋਰਿੰਡਾ ਵਿਚ ਦਰਜ ਹੈ  ਜਿਸ ਵਿੱਚ ਇਸ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ।
ਕੰਗ ਨੇ ਕਿਹਾ ਕਿ ਟਿੰਕੂ ਨੂੰ  ਵਿਧਾਇਕ ਦੀ ਕੁਰਸੀ ਤੱਕ ਪੁੱਜਦਾ ਕਰਨ ਦਾ ਮਤਲਬ ਹੈ  ਕਿ ਕਈ ਗ਼ੈਰਕਾਨੂੰਨੀ ਢੰਗ ਤਰੀਕੇ ਨਾਲ ਜ਼ਮੀਨਾਂ ਦੀ ਖ਼ਰੀਦੋ ਫ਼ਰੋਖਤ ਚ ਹੋਰ ਵੀ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ  ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ  ਭੁਪਿੰਦਰ ਸਿੰਘ ਹਨੀ ਕੋਲੋਂ ਈ.ਡੀ. ਦੇ ਛਾਪੇ ਦੌਰਾਨ 10 ਕਰੋੜ ਰੁਪਏ ਬਰਾਮਦ ਹੋਏ ਸਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ 10 ਕਰੋੜ ਰੁਪਏ ਦੀ ਬਰਾਮਦੀ ਬਾਰੇ ਸੀ.ਬੀ.ਆਈ. ਜਾਂਚ ਹੋਣੀ ਚਾਹੁੰਦੀ ਹੈ ਤਾਂ ਕਿ ਨਾਂ ਸਿਰਫ ਇਸ ਵੱਡੀ ਰਾਸ਼ੀ ਦੀ ਬਰਾਮਦੀ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ।

Share this Article
Leave a comment