ਕੈਨੇਡਾ ਨੇ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ

Rajneet Kaur
3 Min Read

ਨਿਊਜ਼ ਡੈਸਕ: ਕੈਨੇਡਾ  ਨੇ  ਅਲਬਰਟਾ ਸੂਬੇ  ‘ਚ ਇੱਕ ਕਾਰ ਹਾਦਸੇ ‘ਚ ਇੱਕ ਔਰਤ ਅਤੇ ਉਸ ਦੀ ਬਜ਼ੁਰਗ ਮਾਂ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਪੰਜਾਬ ਦੇ ਇੱਕ 26 ਸਾਲਾ ਬਿਪਨਜੀਤ ਗਿੱਲ ਨੂੰ ਭਾਰਤ ਡਿਪੋਰਟ ਕਰ ਦਿਤਾ  ਹੈ। ਅਦਾਲਤ ਨੇ ਬਿਪਨਜੀਤ ਗਿੱਲ ਦਾ ਇਹ ਦਾਅਵਾ ਮੰਨਣ ਤੋਂ ਨਾਂਹ ਕਰ ਦਿਤੀ ਕਿ ਭਾਰਤ ਪਰਤਣ ’ਤੇ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਜਿਥੇ ਉਸ ਦੀ ਮਾਨਸਿਕ ਬਿਮਾਰੀ ਦਾ ਇਲਾਜ ਮਿਲਣਾ ਸੰਭਵ ਨਹੀਂ ਹੋਵੇਗਾ।

ਜੱਜ ਸ਼ਿਰਜ਼ਾਦ ਅਹਿਮਦ ਨੇ ਬਿਪਨਜੀਤ ਗਿੱਲ ਦੀ ਦੂਜੀ ਦਲੀਲ ਵੀ ਰੱਦ ਕਰ ਦਿਤੀ ਕਿ ਉਸ ਦੀ ਸਜ਼ਾ ਦੋ ਸਾਲ ਤੋਂ ਇਕ ਦਿਨ ਘੱਟ ਬਣਦੀ ਹੈ ਜਿਸ ਦੇ ਮੱਦੇਨਜ਼ਰ ਇੰਮੀਗ੍ਰੇਸ਼ਨ ਐਕਟ ਉਸ ਉਤੇ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਬਿਨੈਕਾਰ ਨੂੰ ਇਕ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ ਜਿਥੇ ਕੀਮਤੀ ਜਾਨਾ ਗਈਆਂ ਹਨ। ਦੂਜੇ ਪਾਸੇ ਬਿਪਨਜੀਤ ਗਿੱਲ ਨਸ਼ਿਆਂ ਦੀ ਆਦਤ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਨਾਲ ਜੂਝ ਰਿਹਾ ਹੈ ਜਿਸ ਨੂੰ ਸਮਰੱਥ ਅਦਾਲਤ ਵੱਲੋਂ ਦੋਸ਼ੀ ਵੀ ਕਰਾਰ ਦਿਤਾ ਗਿਆ।

ਗਿੱਲ ਨੂੰ ਅਪ੍ਰੈਲ 2023 ਵਿੱਚ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਨਵੰਬਰ ਵਿੱਚ ਉਸ ਨੂੰ ਘਰ ਵਿੱਚ ਨਜ਼ਰਬੰਦੀ, 300 ਘੰਟੇ ਦੀ ਕਮਿਊਨਿਟੀ ਸੇਵਾ ਅਤੇ ਇੱਕ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਸੀ। ਜੱਜ ਨੇ ਕਿਹਾ ਕਿ ਹਾਦਸੇ ਦੇ ਤਿੰਨ ਮਹੀਨਿਆਂ ਬਾਅਦ ਗਿੱਲ ਨੂੰ ਅਗਸਤ 2019 ਵਿੱਚ ਖਤਰਨਾਕ ਡਰਾਈਵਿੰਗ ਅਤੇ ਭੱਜਣ ਦਾ ਵੀ ਦੋਸ਼ੀ ਠਹਿਰਾਇਆ ਗਿਆ ਸੀ।

ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਗਿੱਲ 21 ਸਾਲਾਂ ਦਾ ਸੀ। ਉਹ ਇੱਕ ਹੁੰਡਈ ਕਾਰ ਚਲਾ ਰਿਹਾ ਸੀ ਜੋ 18 ਮਈ 2019 ਦੀ ਸਵੇਰ ਨੂੰ ਮੇਟਿਸ ਟ੍ਰੇਲ ਅਤੇ 128 ਐਵੇਨਿਊ ਐਨ.ਈ. ਦੇ ਨੇੜੇ ਹਾਦਸਾਗ੍ਰਸਤ ਹੋ ਗਈ। ਉਸ ਦੀ ਗੱਡੀ ਚੌਰਾਹੇ ‘ਤੇ ਟੋਇਟਾ ਕੋਰੋਲਾ ਨਾਲ ਟਕਰਾ ਗਈ। ਇਸ ਹਾਦਸੇ ‘ਚ ਦੋ ਔਰਤਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਟੋਇਟਾ ‘ਚ ਸਵਾਰ ਬਾਕੀ ਦੋ ਬੰਦਿਆਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਸੀ।

- Advertisement -

ਮਿਲੀ ਜਾਣਕਾਰੀ ਅਨੁਸਾਰ ਕੇਸ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 6 ਸਤੰਬਰ 2022 ਨੂੰ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਗਿਆ ਸੀ। ਪੰਜਾਬ ਦੇ ਮੂਲ ਨਿਵਾਸੀ ਗਿੱਲ ਨੇ 2018 ਵਿੱਚ ਬੋ ਵੈਲੀ ਕਾਲਜ ਤੋਂ ਦੋ ਸਾਲਾਂ ਦਾ ਡਿਪਲੋਮਾ ਹਾਸਲ ਕੀਤਾ ਹੈ। ਉਸ ਦੇ ਮਾਤਾ-ਪਿਤਾ ਅਤੇ ਭਰਾ ਅਸਥਾਈ ਵੀਜ਼ੇ ‘ਤੇ ਕੈਨੇਡਾ ਵਿੱਚ ਹਨ, ਜਦੋਂ ਕਿ ਉਸ ਦੇ ਚਾਚਾ ਅਤੇ ਦਾਦਾ-ਦਾਦੀ ਕੈਨੇਡੀਅਨ ਨਾਗਰਿਕ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment