ਮੈਂ ਤੇ ਚੰਨੀ ਰਲ ਕੇ ਜਵਾਨੀ ਅਤੇ ਕਿਸਾਨੀ ਨੂੰ ਬਚਾਵਾਂਗੇ: ਨਵਜੋਤ ਸਿੱਧੂ

TeamGlobalPunjab
1 Min Read

ਰਾਏਕੋਟ (ਬਿੰਦੂ ਸਿੰਘ) : ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਲੁਧਿਆਣਾ ਦੇ ਰਾਏਕੋਟ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ‘ਤੇ ਲਿਆ। ਸਿੱਧੂ ਨੇ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਵੱਡਾ ਟਰਾਂਸਪੋਰਟ ਖੜ੍ਹਾ ਕਰ ਲਿਆ ਤੇ ਕਿਸ ਤਰੀਕੇ ਦੇ ਨਾਲ ਉਨ੍ਹਾਂ ਦੀਆਂ ਛੇ ਹਜ਼ਾਰ ਬੱਸਾਂ ਚੱਲ ਰਹੀਆਂ ਹਨ।

ਰੈਲੀ ‘ਚ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ, ‘ਮੁੱਖ ਮੰਤਰੀ ਚੰਨੀ ਤੇ ਮੇਰੀ ਦੋ ਬਲਦਾਂ ਦੀ ਜੋੜੀ ਹੈ ਅਸੀਂ ਰਲ ਕੇ ਜਵਾਨੀ ਅਤੇ ਕਿਸਾਨੀ ਨੂੰ ਬਚਾਵਾਂਗੇ।’ ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰ ਮੈਂ ਪੰਜਾਬ ਦੀ ਲੜਾਈ ਲੋਕਾਂ ਦੇ ਲਈ ਲੜਨੀ ਹੈ।

ਇਸ ਤੋਂ ਇਲਾਵਾ ਸਿੱਧੂ ਨੇ ਸਵਾਲ ਚੁੱਕਦਿਆਂ ਕਿਹਾ ਕੀ ਪੰਜਾਬ ਦੇ ਲੋਕ ਜਾਣਦੇ ਹਨ ਕਿ ਸੂਬੇ ਦੇ ਵਿੱਚ ਨਸ਼ੇ ਲਈ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੇ ਇਨਸਾਫ ਇਸ ਵਾਰ ਲੋਕਾਂ ਦੀ ਅਦਾਲਤ ਵਿਚ ਹੋਵੇਗਾ।

- Advertisement -

ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰੋਂ ਪੂਰੇ ਤਰੀਕੇ ਦੇ ਨਾਲ ਖੋਖਲਾ ਹੋ ਚੁੱਕਿਆ ਹੈ ਤੇ ਇਸ ਨੂੰ ਸੁਧਾਰਨ ਦੀ ਜ਼ਰੂਰਤ ਹੈ ।

Share this Article
Leave a comment