ਉਨਾਓ ‘ਚ ਭਾਜਪਾ ਵਿਧਾਇਕ ਪੰਕਜ ਗੁਪਤਾ ਨੂੰ ਕਿਸਾਨ ਨੇ ਜੜਿਆ ਥੱਪੜ, ਵੀਡੀਓ ਵਾਇਰਲ

TeamGlobalPunjab
2 Min Read

ਯੂਪੀ: ਯੂਪੀ ਦੇ ਉੱਨਾਵ ਵਿੱਚ ਉਸ ਵੇਲੇ ਜਨ ਸਭਾ ਵਿੱਚ ਬੈਠੇ ਲੋਕ ਅਚਾਨਕ ਹੱਕੇ-ਬੱਕੇ ਰਹਿ ਗਏ ਜਦੋਂ ਇੱਕ ਕਿਸਾਨ ਗੁੱਸੇ ਵਿੱਚ ਮੰਚ ‘ਤੇ ਚੜ੍ਹ ਗਿਆ ਤੇ ਉਥੇ ਬੈਠੇ ਭਾਜਪਾ ਵਿਧਾਇਕ ਪੰਕਜ ਗੁਪਤਾ ਨੂੰ ਥੱਪੜ ਮਾਰ ਦਿੱਤਾ।

ਵੀਡੀਓ ਨੂੰ ਸਮਾਜਵਾਦੀ ਪਾਰਟੀ ਨੇ ਸ਼ੇਅਰ ਕੀਤਾ ਸੀ ਅਤੇ ਇਸ ‘ਤੇ ਕਾਫੀ ਸਿਆਸਤ ਹੋ ਰਹੀ ਹੈ। ਕਿਸਾਨ ਦੀ ਉਮਰ 60 ਸਾਲ ਦੇ ਕਰੀਬ ਸੀ ਅਤੇ ਉਸ ਨੇ ਭਾਰਤੀ ਕਿਸਾਨ ਯੂਨੀਅਨ ਦੀ ਟੋਪੀ ਪਹਿਨੀ ਹੋਈ ਸੀ।ਉਸ ਦੇ ਹੱਥ ਵਿੱਚ ਡੰਡਾ ਸੀ। ਉਸ ਸਮੇਂ ਸਦਰ ਦੇ ਵਿਧਾਇਕ (ਉਨਾਵ ਭਾਜਪਾ ਵਿਧਾਇਕ) ਪਿੱਛੇ ਮੁੜਦੇ ਨਜ਼ਰ ਆ ਰਹੇ ਹਨ। ਸਾਹਮਣੇ ਵੱਡੀ ਭੀੜ ਵੀ ਮੌਜੂਦ ਸੀ।ਭਾਜਪਾ ਵਿਧਾਇਕ ਬਜ਼ੁਰਗ ਦਾ ਆਸ਼ੀਰਵਾਦ ਲੈਣ ਲਈ ਅੱਗੇ ਝੁਕਿਆ, ਪਰ ਉਸ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਵਾਲੇ ਉਸ ਬਜ਼ੁਰਗ ਨੂੰ ਫੜ ਕੇ ਸਟੇਜ ਤੋਂ ਹੇਠਾਂ ਲੈ ਗਏ।

ਇਸ ਘਟਨਾ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਟਵੀਟ ਕਰਕੇ ਲਿਖਿਆ, ਕਿਸਾਨ ਦਾ ਇਹ ਥੱਪੜ ਭਾਜਪਾ ਵਿਧਾਇਕ ਦੇ ਮੂੰਹ ‘ਤੇ ਥੱਪੜ ਨਹੀਂ, ਸਗੋਂ ਯੂਪੀ ਦੀਆਂ ਨੀਤੀਆਂ, ਕੁਸ਼ਾਸਨ ਅਤੇ ਤਾਨਾਸ਼ਾਹੀ ਦੀ ਯੋਗੀ ਆਦਿਤਿਆਨਾਥ ਸਰਕਾਰ ਦੇ ਮੂੰਹ ‘ਤੇ ਚਪੇੜ ਹੈ। ਇਹ ਪ੍ਰੋਗਰਾਮ ਦੋ ਦਿਨ ਪਹਿਲਾਂ ਹੋਇਆ ਸੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਬੀਜੇਪੀ ਵਿਧਾਇਕ ਪੰਕਜ ਗੁਪਤਾ ਦੋ ਦਿਨ ਪਹਿਲਾਂ ਉਨਾਵ ਦੇ ਆਇਰਾ ਭਡਿਆਰ ਵਿੱਚ ਗੁਲਾਬ ਸਿੰਘ ਲੋਧੀ ਅਤੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਜਨਮ ਦਿਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।

Share this Article
Leave a comment