ਚੰਡੀਗੜ੍ਹ: ਚੰਡੀਗੜ੍ਹ ਵਿੱਚ ਆਪਣਾ ਨਵਾਂ ਸਟਾਰਟਅੱਪ ਸ਼ੁਰੂ ਕਰਨ ਦੇ ਇੱਛੁਕ ਨੌਜਵਾਨਾਂ ਲਈ ਪ੍ਰਸ਼ਾਸਨ ਨੇ ਇੱਕ ਨਵਾਂ ਮੌਕਾ ਲੈ ਕੇ ਆਈ ਹੈ। ਹੁਣ ਕਾਰੋਬਾਰ ਸ਼ੁਰੂ ਕਰਨ ਲਈ ਪੂਰਾ ਸੈਟਅੱਪ ਖੁਦ ਤਿਆਰ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਪ੍ਰਸ਼ਾਸਨ ਵੱਲੋਂ ਬੁਨਿਆਦੀ ਢਾਂਚਾ ਅਤੇ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਲਈ ਰਾਜੀਵ ਗਾਂਧੀ IT ਪਾਰਕ ਵਿੱਚ ਸਥਿਤ Entrepreneur Development Centre (EDC) ਦੇ ਖਾਲੀ ਸਪੇਸ ਸਟਾਰਟਅੱਪ ਕੰਪਨੀਆਂ ਨੂੰ ਅਲਾਟ ਕੀਤੇ ਜਾਣਗੇ। ਇੱਥੇ ਕੰਪਨੀਆਂ ਨੂੰ ਸੈਂਟਰਲਾਈਜ਼ਡ ਏਸੀ, 24 ਘੰਟੇ ਪਾਵਰ ਬੈਕਅੱਪ (ਬਿਨਾਂ ਏਸੀ), ਹਾਈ-ਸਪੀਡ ਇੰਟਰਨੈੱਟ, ਕਾਨਫਰੰਸ ਹਾਲ, ਸੈਮੀਨਾਰ ਹਾਲ, ਵੀਡੀਓ ਕਾਨਫਰੰਸ ਰੂਮ, ਆਈਡੀਏਸ਼ਨ ਰੂਮ ਅਤੇ ਪਾਰਕਿੰਗ ਵਰਗੀਆਂ ਸਹੂਲਤਾਂ ਮਿਲਣਗੀਆਂ।
ਇਹ ਸਾਰਾ ਮਾਡਲ Plug-and-Play ਅਧਾਰ ‘ਤੇ ਚੱਲੇਗਾ ਤਾਂ ਜੋ ਸਟਾਰਟਅੱਪ ਆਸਾਨੀ ਨਾਲ ਆਪਣਾ ਕੰਮ ਸ਼ੁਰੂ ਕਰ ਸਕਣ। ਅਰਜ਼ੀਆਂ 3 ਜੁਲਾਈ ਤੱਕ ਕੀਤੀਆਂ ਜਾ ਸਕਦੀਆਂ ਹਨ।
ਪ੍ਰਸ਼ਾਸਨ ਨੇ ਦੋ ਤਰ੍ਹਾਂ ਦੇ ਸਪੇਸ ਰੱਖੇ ਹਨ। ਪਹਿਲੀ ਸ਼੍ਰੇਣੀ ਇੰਕਿਊਬੇਸ਼ਨ ਬੇ ਸਪੇਸ ਦੀ ਹੈ, ਜਿਸ ਵਿੱਚ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਕੁੱਲ 9 ਬੇ ਉਪਲਬਧ ਹਨ। ਇਨ੍ਹਾਂ ਦਾ ਕੁੱਲ ਖੇਤਰਫਲ ਲਗਭਗ 8,311 ਵਰਗ ਫੁੱਟ ਹੈ ਅਤੇ ਲਾਇਸੈਂਸ ਫੀਸ 142 ਰੁਪਏ ਪ੍ਰਤੀ ਵਰਗ ਫੁੱਟ ਪ੍ਰਤੀ ਮਹੀਨਾ (ਟੈਕਸ ਵੱਖਰੇ) ਰੱਖੀ ਗਈ ਹੈ।
ਦੂਜੀ ਸ਼੍ਰੇਣੀ ਕੋ-ਵਰਕਿੰਗ ਸਪੇਸ ਹੈ, ਜਿਸ ਨੂੰ ‘ECOS’ ਨਾਮ ਦਿੱਤਾ ਗਿਆ ਹੈ। ਇੱਥੇ ਕੁੱਲ 103 ਸੀਟਾਂ ਉਪਲਬਧ ਹਨ ਅਤੇ ਵੱਖ-ਵੱਖ ਫਲੋਰਾਂ ਮੁਤਾਬਕ ਮਹੀਨਾਵਾਰ ਫੀਸ ਨਿਰਧਾਰਤ ਕੀਤੀ ਗਈ ਹੈ।
ਇਸ ਸਕੀਮ ਲਈ ਸਿਰਫ਼ ਉਹ ਸਟਾਰਟਅੱਪ ਯੋਗ ਹੋਣਗੇ ਜੋ ਸਾਫਟਵੇਅਰ, ਵੈੱਬ ਡਿਵੈਲਪਮੈਂਟ, ਡਾਟਾਬੇਸ ਮੈਨੇਜਮੈਂਟ, ਮੋਬਾਈਲ ਐਪ ਜਾਂ ਹੋਰ ਟੈਕਨਾਲੋਜੀ ਅਧਾਰਿਤ ਸੇਵਾਵਾਂ ਨਾਲ ਜੁੜੇ ਹੋਣ। ਕਾਲ ਸੈਂਟਰ, ਬੈਂਕ ਦਫ਼ਤਰ, BPO, KPO ਅਤੇ ਟ੍ਰੇਨਿੰਗ ਏਜੰਸੀਆਂ ਇਸ ਲਈ ਯੋਗ ਨਹੀਂ ਹੋਣਗੀਆਂ।
ਚੰਡੀਗੜ੍ਹ ਦਾ ਸਟਾਰਟਅੱਪ ਮਾਹੌਲ ਪਿਛਲੇ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ। 2025 ਤੱਕ ਇੱਥੇ DPIIT ਤੋਂ ਮਾਨਤਾ ਪ੍ਰਾਪਤ 633 ਸਟਾਰਟਅੱਪ ਦਰਜ ਕੀਤੇ ਗਏ, ਜਿਨ੍ਹਾਂ ਨੇ ਹਜ਼ਾਰਾਂ ਰੋਜ਼ਗਾਰ ਮੌਕੇ ਪੈਦਾ ਕੀਤੇ। ਇਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਚੰਡੀਗੜ੍ਹ ਸਟਾਰਟਅੱਪ ਨੀਤੀ-2025 ਵੀ ਲਾਗੂ ਕੀਤੀ ਜਾ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

