ਚੰਡੀਗੜ੍ਹ : 7 ਦਿਨ ਦੀ ਰਾਹਤ ਤੋਂ ਬਾਅਦ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਅੱਜ ਫਿਰ ਇਸ ਦੇ ਨਵੇ ਮਾਮਲੇ ਸਾਹਮਣੇ ਆਏ ਹਨ । ਇਥੇ ਪਹਿਲਾਂ ਤੋਂ ਇਲਾਜ ਅਧੀਨ ਗੁਰਪਾਲ ਸਿੰਘ ਦੇ 2 ਹੋਰ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪੌਜਟਿਵ ਆਈ ਹੈ ।
ਦਸ ਦੇਈਏ ਕਿ ਅੱਜ ਗੁਰਪਾਲ ਸਿੰਘ ਦੀ 8 ਸਾਲਾ ਬੇਟੀ ਅਤੇ ਉਸ ਦੀ ਸਸ ਦੀ ਰਿਪੋਰਟ ਪੌਜਟਿਵ ਆਈ ਹੈ ਜਦੋਂਕਿ ਉਸ ਦੀ ਇਕ ਬੇਟੀ ਦੀ ਰਿਪੋਰਟ ਨੈਗੇਟਿਵ ਆਈ ਹੈ । ਇਸ ਨਾਲ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ ਜਿਨ੍ਹਾਂ ਵਿੱਚੋਂ ਕਈ ਠੀਕ ਵੀ ਹੋ ਗਏ ਹਨ।