ਬੀਜੇਪੀ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਵੱਲੋਂ ਲੁਧਿਆਣਾ ਅਤੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ

TeamGlobalPunjab
2 Min Read

ਚੰਡੀਗੜ੍ਹ : ਬੀਜੇਪੀ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਵੱਲੋਂ ਅੱਜ ਪੰਜਾਬ ਬੀਜੇਪੀ ਇਕਾਈ ਦੇ ਦੋ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਅਸ਼ਵਨੀ ਕੁਮਾਰ ਨੇ ਲੁਧਿਆਣਾ ਸ਼ਹਿਰੀ ਤੋਂ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੇ ਨਾਮ ਦਾ ਐਲਾਨ ਕੀਤਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੋਂ ਪੂਨਮ ਮਾਣਿਕ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਬੀਜੇਪੀ ਸੂਬਾ ਪ੍ਰਧਾਨ ਨੇ ਜ਼ਿਲ੍ਹਾਂ ਸੈੱਲ ਦੇ ਕਨਵੀਨਰਜ਼ ‘ਚ ਲੀਗਲ ਸੈਲ ਦੇ ਐਨ.ਕੇ. ਵਰਮਾ (ਮੁਹਾਲੀ), ਆੜ੍ਹਤੀ ਸੈੱਲ ਦੇ ਧੀਰਜ ਕੁਮਾਰ (ਬਰਨਾਲਾ), ਟ੍ਰੇਡ ਸੈੱਲ ਦੇ ਦਿਨੇਸ਼ ਸਰਪਾਲ (ਲੁਧਿਆਣਾ) ਅਤੇ ਬੁੱਧੀਜੀਵੀ ਸੈੱਲ ਦੇ ਸਵਰਨ ਸਿੰਘ (ਮੁਹਾਲੀ) ਨੂੰ ਕਨਵੀਨਰ ਨਿਯੁਕਤ ਕੀਤਾ ਹੈ।

ਅਸ਼ਵਨੀ ਸ਼ਰਮਾ ਨੇ ਇਨ੍ਹਾਂ ਸਾਰੇ ਨਿਯੁਕਤ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਬੀਜੇਪੀ ਦੇ ਨਵੇਂ ਨਿਯੁਕਤ ਆਗੂ ਬੀਜੇਪੀ ਪਾਰਟੀ ਲਈ ਸਿਰਤੋੜ ਯਤਨ ਕਰਨਗੇ ਅਤੇ ਪਾਰਟੀ ਨੂੰ ਪੰਜਾਬ ਪੱਧਰ ‘ਤੇ ਹੋਰ ਮਜ਼ਬੂਤ ਕਰਨ ‘ਚ ਅਹਿਮ ਯੋਗਦਾਨ ਦੇਣਗੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵੇਂ ਆਗੂਆਂ ਦੀ ਨਿਯੁਕਤੀ ਨਾਲ  ਜਿਲ੍ਹੇ ਵਿੱਚ ਭਾਜਪਾ ਹੋਰ ਮਜ਼ਬੂਤ ਹੋਏਗੀ, ਉਥੇ ਵਰਕਰਾਂ ਵਿੱਚ ਵੀ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲੇਗਾ।

ਬੀਜੇਪੀ ਦੇ ਨਵੇਂ ਨਿਯੁਕਤ ਆਗੂਆਂ ਨੇ ਇਸ ਮੌਕੇ ‘ਤੇ ਭਾਜਪਾ ਹਾਈ ਕਮਾਨ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ। ਨਵੇਂ ਨਿਯੁਕਤ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਤੋਂ ਭਾਜਪਾ ਵਰਕਰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਬਹੁਤ ਉਤਸ਼ਾਹਿਤ ਹਨ ਅਤੇ ਉਹ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਦੇਣਗੇ।

Share this Article
Leave a comment