ਚੰਡੀਗੜ੍ਹ : ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਮਰੀਜ਼ ਦੁਬਈ ਤੋਂ ਆਇਆ ਸੀ। 15 ਦਿਨ ਬਾਅਦ ਇਸ ਮਰੀਜ਼ ਵਿਚ ਕੋਰੋਨਾ ਵਾਇਰਸ ਦੇ ਲੱਛਣ ਦੇਖਣ ਨੂੰ ਮਿਲੇ ਹਨ। ਇਸ ਦੀ ਪੁਸ਼ਟੀ ਸਥਾਨਕ ਅਧਿਕਾਰੀ ਮਨੋਜ ਪਰੀਦਾ ਵਲੋਂ ਵੀ ਕੀਤੀ ਗਈ ਹੈ।
https://twitter.com/ManojPa47203819/status/1243513238941323265
ਦੱਸ ਦੇਈਏ ਕਿ ਚੰਡੀਗੜ੍ਹ ਵਿਚ ਕੋਰੋਨਾਵਾਇਰਸ ਪਾਜ਼ੀਟਿਵ ਕੇਸਾਂ ਦੀ ਗਿਣਤੀ 8 ਹੋ ਗਈ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦਾ 21 ਸਾਲਾ ਨੌਜਵਾਨ ਪਾਜ਼ੀਟਿਵ ਪਾਇਆ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਉਹ ਚੰਡੀਗੜ੍ਹ ਵਿਚ ਸਭ ਤੋਂ ਪਹਿਲਾਂ ਪਾਜ਼ੀਟਿਵ ਪਾਈ ਗਈ ਕੁੜੀ ਦੇ ਭਰਾ ਦੇ ਸੰਪਰਕ ਵਿਚ ਆਇਆ ਸੀ, ਇਸੇ ਵਜਾਂ ਨਾਲ ਉਸਨੂੰ ਇਸ ਬਿਮਾਰੀ ਨੇ ਲਪੇਟ ਵਿਚ ਲੈ ਲਿਆ ਤੇ ਹੁਣ ਉਹ ਪਾਜ਼ੀਟਿਵ ਪਾਇਆ ਗਿਆ ਹੈ। ਉਹ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿਚ ਦਾਖਲ ਹੈ।