ਅੱਜ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ

Prabhjot Kaur
1 Min Read

ਚੰਡੀਗੜ੍ਹ: ਚੰਡੀਗੜ੍ਹ ਵਿੱਚ ਅੱਜ ਨਗਰ ਨਿਗਮ (ਐਮਸੀ) ਦੇ ਮੇਅਰ ਦੀ ਚੋਣ ਹੈ। ਕੁਝ ਹੀ ਸਮੇਂ ਵਿੱਚ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਜਾਵੇਗਾ। ਇਸ ਲਈ ਵੋਟਿੰਗ ਦਾ ਕੰਮ ਸਵੇਰੇ 11 ਵਜੇ ਸ਼ੁਰੂ ਹੋ ਗਿਆ। ਮੇਅਰ ਚੋਣਾਂ ਤੋਂ ਪਹਿਲਾਂ ‘ਆਪ’ ਅਤੇ ਭਾਜਪਾ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਜਿੱਤੇਗੀ।

ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਅਮਿਤ ਜਿੰਦਲ ਨੇ ਡੰਮੀ ਵੋਟਿੰਗ ਕਰਵਾਈ ਹੈ। ਭਾਜਪਾ ਕੋਲ ਸਭ ਤੋਂ ਵੱਧ ਕੌਂਸਲਰ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਵੀ ਇਸ ਨੂੰ ਜਾ ਸਕਦੀ ਹੈ। ਅਜਿਹੇ ‘ਚ ਭਾਜਪਾ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ।

ਉਥੇ ਹੀ ਦੂਜੇ ਪਾਸੇ ‘ਆਪ’ ਕਰਾਸ ਵੋਟ ਦੇ ਰੂਪ ‘ਚ ਕਿਸੇ ਚਮਤਕਾਰ ਦੀ ਉਡੀਕ ਕਰ ਰਹੀ ਹੈ। ‘ਆਪ’ ਦੇ ਖਾਤੇ ‘ਚ 14 ਅਤੇ ਭਾਜਪਾ ਦੇ ਖਾਤੇ ‘ਚ 15 ਵੋਟਾਂ ਹਨ, ਜਿਨ੍ਹਾਂ ‘ਚ ਸੰਸਦ ਮੈਂਬਰ ਦੀ ਵੋਟ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਹਰਦੀਪ ਸਿੰਘ ਵੀ ਭਾਜਪਾ ਨੂੰ ਵੋਟ ਪਾ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment